BELA COLLEGE
BELA COLLEGE
ਬੇਲਾ ਕਾਲਜ ਵਿਖੇ ਕੰਪਿਊਟਰ ਵਿਭਾਗ ਨੇ ਲਗਾਇਆ ਓਰੀਏਨਟੇਸ਼ਨ ਪ੍ਰੋਗਰਾਮ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਵੱਲੋਂ ਸਮੂਹ ਕਲਾਸਾਂ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਚਾਰ ਰੋਜ਼ਾ ਓਰੀਏਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਕਾਲਜ ਦੇ ਹਰੇਕ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਵੇਂ ਪੜਾਅ ਵਿੱਚ ਦਾਖਲ ਹੋਣ ਤੇ ਸੰਸਥਾ ਦੇ ਨਿਯਮਾਂ, ਚੁਣੇ ਕੋਰਸਾਂ ਦੀ ਮਹੱਤਤਾ ਅਤੇ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਆਦਿ ਸਬੰਧੀ ਵਿਸਤ੍ਰਿਤ ਰੂਪ ਵਿੱਚ ਜਾਨਣ ਦੇ ਉਦੇਸ਼ ਨਾਲ ਕਰਵਾਇਆ ਜਾਂਦਾ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਸ਼੍ਰੀ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਹ ਓਰੀਏਨਟੇਸ਼ਨ ਪ੍ਰੋਗਰਾਮ ਚਾਰ ਦਿਨਾਂ ਤੱਕ ਵੱਖ-ਵੱਖ ਗਤੀਵਿਧੀਆਂ ਨੂੰ ਮੱਦੇਨਜ਼ਰ ਰੱਖਦਿਆਂ ਕਰਵਾਇਆ ਗਿਆ। ਪਹਿਲੇ ਦਿਨ ਵਿਦਿਆਰਥੀਆਂ ਨੂੰ ਕਾਲਜ ਦੇ ਲੋਗੋ, ਨਾਮ, ਵਿਜ਼ਨ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਾਲਜ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਦੂਜੇ ਦਿਨ ਵਿਦਿਆਰਥੀਆਂ ਨੂੰ ਕੋਰਸ ਪਾਠਕ੍ਰਮ, ਗ੍ਰੇਡਿੰਗ ਸਿਸਟਮ, ਪ੍ਰੀਖਿਆ ਨਿਯਮ, ਕਾਲਜ ਨਿਯਮਾਂ ਸਬੰਧੀ ਹਦਾਇਤਾਂ ਅਤੇ ਵਿਭਾਗ ਦੇ ਅਕਾਦਮਿਕ ਤੇ ਸੱਭਿਅਕ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਜ਼ੀਫਾ ਸਕੀਮਾਂ, ਕਿੱਤਾ ਮੌਕਿਆਂ ਅਤੇ ਕਾਲਜ ਦੇ ਵੱਖੋ-ਵੱਖਰੇ ਸਥਾਪਿਤ ਸੈੱਲਾਂ ਆਦਿ ਸਬੰਧੀ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੇ ਤੀਜੇ ਦਿਨ ਵਿਭਾਗ ਦੀ ਐਲੂਮਿਨੀ ਐਸੋਸੀਏਸ਼ਨ ਵੱਲੋਂ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ, ਜਿਹੜੇ ਕਿ ਆਪਣੇ ਕਾਰਜ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਨਿਭਾ ਰਹੇ ਹਨ, ਆਫ-ਲਾਈਨ ਤੇ ਆਨ-ਲਾਈਨ ਮੋਡ ਰਾਹੀਂ ਨਵੇਂ ਵਿਿਦਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਹਨਾਂ ਵਿੱਚੋਂ ਸ. ਮਨਿੰਦਰ ਸਿੰਘ ਸਹਾਇਕ ਮੈਨੇਜਰ, ਪੰਜਾਬ ਅਤੇ ਸਿੰਧ ਬੈਂਕ, ਸ. ਕਰਮਜੀਤ ਸਿੰਘ, ਸਹਾਇਕ ਡੀ.ਸੀ. ਦਫਤਰ, ਰੋਪੜ, ਦਿਵਆ ਸੇਠੀ ਪੀ.ਜੀ.ਟੀ. ਅਧਿਆਪਕ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਥਾ ਦੀ ਉਹਨਾਂ ਦੇ ਜੀਵਨ ਵਿੱਚ ਸਕਾਰਾਤਮਕ ਦੇਣ ਨੁੂੰ ਸਿਜਦਾ ਕੀਤਾ। ਓਰੀਏਨਟੇਸ਼ਨ ਦੇ ਅਖੀਰਲੇ ਦਿਨ ਸੋਲੇਟਾਇਰ ਇਨਫੋਸਿਸ, ਮੋਹਾਲੀ ਵਿਖੇ ਸਾਰੇ ਵਿਦਿਆਰਥੀਆਂ ਨੂੰ ਉਦਯੋਗਿਕ ਵਿੱਦਿਅਕ ਟੂਰ ਲਈ ਲਿਜਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ ਅਤੇ ਇਸ ਦੀ ਮਹੱਤਤਾ ਨੂੰ ਸਮਝਾਉਣਾ ਸੀ। ਪ੍ਰੋਗਰਾਮ ਦੇ ਅਖੀਰਲੇ ਦਿਨ ਕਾਲਜ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨਾਲ ਵਿਸ਼ੇਸ਼ ਵਾਰਤਾਲਾਪ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਸਹੀ ਰਾਹ ਤੇ ਤੁਰਨ ਦੀ ਨਸੀਹਤ ਦਿੱਤੀ। ਇਸ ਮੌਕੇ ਤੇ ਡਾ. ਮਮਤਾ ਅਰੋੜਾ ਤੇ ਸਹਾਇਕ ਪੋ੍. ਸੁਨੀਤਾ ਰਾਣੀ, ਕੰਪਿਊਟਰ ਵਿਭਾਗ ਦੇ ਅਧਿਆਪਕ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।