Go Back

ਬੇਲਾ ਕਾਲਜ ਵਿੱਚ ਦੋ ਰੋਜ਼ਾ ਰਾਸ਼ਟਰੀ ਸਿੰਪੋਜ਼ੀਅਮ ਕਰਵਾਇਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸ ਵਿਭਾਗ ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਦੋ ਰੋਜ਼ਾ ਰਾਸ਼ਟਰੀ ਸਿੰਪੋਜ਼ੀਅਮ ਆਨਲਾਈਨ ਵਿਧੀ ਰਾਹੀਂ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ ‘ਹਰੀ ਤਕਨਾਲੋਜ਼ੀ ਨਾਲ ਇੱਕ ਟਿਕਾਊ ਭਵਿੱਖ ਦੀ ਅਗਵਾਈ ਕਰਨਾ: ਨਵੀਨਤਾ ਦੇ ਮੌਕੇ ਅਤੇ ਚੁਣੌਤੀਆਂ’। ਇਸ ਸਿੰਪੋਜ਼ੀਅਮ ਵਿੱਚ ਭਾਰਤ ਦੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਲਗਭਗ 250 ਖੋਜਾਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ ਅਧਿਆਪਕ ਅਤੇ ਉਦਯੋਗਿਕ ਮਾਹਿਰ ਸ਼ਾਮਲ ਸਨ।ਵਿਦਵਾਨਾਂ ਨੇ ਪੰਜ ਵਿਸ਼ੇਸ਼ ਸੈਸ਼ਨਾਂ ਵਿੱਚ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ। ਡਾ. ਪੁਰੰਜਨ ਚੈਟਰਜੀ (ਇੰਟਲ ਕੰਪਨੀ, ਅਮਰੀਕਾ) ਨੇ ਹਰੀ ਤਕਨਾਲੋਜ਼ੀ ਦੇ ਫਾਇਦੇ ਅਤੇ ਇਸ ਨਾਲ ਪੈਦਾਵਾਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਆਲੋਕ ਬਾਜਪੇਈ (ਆਈ.ਆਈ.ਟੀ. ਕਾਨਪੁਰ) ਨੇ ‘ਈਕੋ ਮਾਨਸਿਕਤਾ ਅਤੇ ਨੈਤਿਕਤਾ ਵਿਸ਼ੇ’ ਤੇ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਈਕੋ ਮਾਨਸਿਕਤਾ ਨਾਲ ਮਨੁੱਖੀ ਕਾਰਜ ਪ੍ਰਦੂਸ਼ਣ ਰਹਿਤ ਬਣ ਸਕਦੇ ਹਨ। ਡਾ. ਮਨੀਰਦੀਨ (ਆਈ.ਆਈ.ਟੀ. ਰੋਪੜ) ਨੇ ਹਰੀ ਉਦਯੋਗਿਕ ਉਤਪਾਦਨ ਦੀਆਂ ਨਵੀਆਂ ਵਿਧੀਆਂ ਅਤੇ ਇਹ ਕਿਵੇਂ ਕਾਰੋਬਾਰ ਅਤੇ ਵਾਤਾਵਰਨ ਦੋਹਾਂ ਲਈ ਲਾਭਦਾਇਕ ਹਨ, ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਸ਼ਿਪਰਾ ਸੋਲੰਕੀ (ਮਗਧ ਯੂਨੀਵਰਸਿਟੀ, ਬੋਧ ਗਯਾ (ਬਿਹਾਰ) ਨੇ ਸਮਾਰਟ ਊਰਜਾ ਅਤੇ ਬਾਇਓਫਿਊਲ ਵਿਸ਼ੇ ਤੇ ਲੈਕਚਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੀ ਤਕਨਾਲੋਜ਼ੀ ਨਾ ਸਿਰਫ ਵਾਤਾਵਰਨ ਦੇ ਸੰਭਾਲ ਲਈ ਜ਼ਰੂਰੀ ਹੈ, ਸਗੋਂ ਇਹ ਮਨੁੱਖੀ ਜੀਵਨ ਨੂੰ ਸੁਧਾਰਨ ਅਤੇ ਭਵਿੱਖ ਵਿੱਚ ਨਵੀਨਤਾ ਦੇ ਮੌਕੇ ਪੈਦਾ ਕਰਨ ਵਿੱਚ ਵੀ ਸਹਾਈ ਹੋਵੇਗੀ। ਇਸ ਆਨ-ਲਾਈਨ ਪੋ੍ਰਗਰਾਮ ਨੂੰ ਪੋ੍ਰ. ਰਮਨਜੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ। ਅੰਤ ਵਿੱਚ ਪੋ੍ਰ. ਪਰਮਿੰਦਰ ਕੌਰ ਵੱਲੋਂ ਆਨਲਾਈਨ ਮੋਡ ਵਿੱਚ ਜੁੜੇ ਅਧਿਆਪਕ, ਖੋਜਕਰਤਾ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਫਿਜ਼ੀਕਲ ਸਾਇੰਸਜ਼ ਦੇ ਅਧਿਆਪਕ ਡਾ. ਦੀਪਿਕਾ, ਡਾ. ਬਲਜੀਤ ਕੌਰ, ਪੋ੍ਰ. ਰਿੰਪੀ ਅਤੇ ਪੋ੍ਰ. ਹਰਪ੍ਰੀਤ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।