
ਬੇਲਾ ਕਾਲਜ ਦੀ ਸਾਇੰਸ ਐਸੋਸੀਏਸ਼ਨ ਨੇ ਕਰਵਾਇਆ ਸੈਮੀਨਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਫਿਜ਼ੀਕਲ ਸਾਇੰਸ ਵਿਭਾਗ ਦੀ ਸਾਇੰਸ ਐਸੋਸੀਏਸ਼ਨ
ਵੱਲੋਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਗੋਲਡਨ
ਜੁਬਲੀ ਵਰ੍ਹੇ ਤੇ ਸੈਮੀਨਾਰਾਂ ਦੀ ਲੜੀ ਤਹਿਤ ਇਸ ਸੈਮੀਨਾਰ ਦਾ ਵਿਸ਼ਾ “ਦ ਅਡਵਾਂਸ ਯੂਟੀਲਾਇਜੇਸ਼ਨ ਆਫ਼ ਕੈਮੀਕਲ ਬੌਡਿੰਗ ਐਂਡ
ਸਾਫ਼ਟ ਇੰਟਰੈਕਸ਼ਨਜ” ਸੀ ਜਿਸ ਵਿੱਚ ਡਾ. ਮਿਹਰ ਸਿੰਘ, ਸਹਾਇਕ ਪੋ੍ਰਫੈਸਰ, ਕੈਮਿਸਟਰੀ ਵਿਭਾਗ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ
ਚੰਡੀਗੜ੍ਹ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਮਿਹਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਕੈਮੀਕਲ ਅਤੇ ਉਹਨਾਂ ਦੀ ਸਾਫ਼ਟ
ਇੰਟਰੈਕਸ਼ਨ ਵਿਸ਼ੇ, ਨੈਨੋਟੈਕਨਾਲੋਜੀ, ਆਧੁਨਿਕ ਵਿਿਗਆਨਕ ਕਾਢਾਂ ਆਦਿ ਬਾਰੇ ਬਹੁਤ ਹੀ ਸਰਲ ਅਤੇ ਸਾਫ਼ ਤਰੀਕੇ ਨਾਲ
ਵਿਿਦਆਰਥੀਆਂ ਨਾਲ ਰਾਬਤਾ ਕਾਇਮ ਕੀਤਾ। ਉਹਨਾਂ ਨੇ ਇਸ ਖੇਤਰ ਵਿੱਚ ਉਭਰ ਰਹੀਆਂ ਸੰਭਾਵਨਾਵਾਂ ਅਤੇ ਭਵਿੱਖ ਵਿੱਚ ਇਸ ਸੰਬੰਧਿਤ
ਵਿਿਦਆਰਥੀਆਂ ਲਈ ਕਿੱਤਾ ਮੁਖੀ ਕੋਰਸਾਂ ਬਾਰੇ ਵੀ ਚਾਨਣਾ ਪਾਇਆ। ਇਸ ਸੈਮੀਨਾਰ ਵਿੱਚ ਫਿਜ਼ੀਕਲ ਸਾਇੰਸ ਅਤੇ ਬਾਇਓਟੈੱਕਨਾਲੋਜੀ
ਦੇ ਕੁੱਲ 85 ਵਿਿਦਆਰਥੀਆਂ ਨੇ ਭਾਗ ਲਿਆ।ਸੈਮੀਨਾਰ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਵਿਭਾਗ ਮੁਖੀ ਪੋ੍ਰ.
ਪਰਮਿੰਦਰ ਕੌਰ ਤੇ ਸਟਾਫ਼ ਨੇ ਮੁੱਖ ਬੁਲਾਰੇ ਨੂੰ ਸਨਮਾਨਿਤ ਕੀਤਾ। ਪੋ੍ਰਗਰਾਮ ਕਨਵੀਨਰ ਸਹਾਇਕ ਪੋ੍ਰ. ਰਮਨਜੀਤ ਕੌਰ ਨੇ ਸਟੇਜ
ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਦੀਪਿਕਾ, ਡਾ. ਬਲਜੀਤ ਕੌਰ, ਡਾ. ਅਣਖ ਸਿੰਘ, ਡਾ.
ਬਿਨੈਪ੍ਰੀਤ ਕੌਰ, ਸਹਾਇਕ ਪੋ੍ਰ. ਮਨਪ੍ਰੀਤ ਕੌਰ, ਪੋ੍ਰ. ਰਿੰਪੀ ਅਤੇ ਪੋ੍ਰ. ਹਰਪ੍ਰੀਤ ਕੌਰ ਹਾਜ਼ਰ ਸਨ।