
ਬੇਲਾ ਕਾਲਜ ਵਿੱਚ ਛੇ ਰੋਜ਼ਾ ਆਫਲਾਈਨ ਫੈਕਲਟੀ ਡਿਵੈੱਲਪਮੈਂਟ ਪੋ੍ਗਰਾਮ ਦਾ ਸਮਾਪਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿੱਚ ਛੇ ਰੋਜ਼ਾ ਆਫਲਾਈਨ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਦਾ ਸਫਲ ਸਮਾਪਨ ਕੀਤਾ ਗਿਆ। ਇਸ ਐਫ.ਡੀ.ਪੀ. ਪੋ੍ਰਗਰਾਮ ਵਿੱਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਲੱਗਭਗ 10 ਵਿਦਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਧਿਆਪਕਾਂ ਨੂੰ ਨਵੀਆਂ ਸਿੱਖਣ- ਸਿਖਾਉਣ ਦੀਆਂ ਤਕਨੀਕਾਂ, ਡਿਜ਼ੀਟਲ ਲਰਨਿੰਗ ਦੇ ਸਾਧਨਾਂ ਅਤੇ ਖੋਜ ਨਾਲ ਜੁੜੀਆਂ ਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਪਨ ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਐਫ.ਡੀ.ਪੀ. ਕਨਵੀਨਰ ਡਾ. ਗੁਰਲਾਲ ਸਿੰਘ ਅਤੇ ਡਾ. ਨਿਰਪਇੰਦਰ ਕੌਰ ਨੂੰ ਇਸ ਪੋ੍ਰਗਰਾਮ ਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਬਾਹਰੋਂ ਆਏ ਹੋਏ ਵਿਦਵਾਨ, ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਅਧਿਆਪਕਾਂ ਦੀ ਪੋ੍ਰਫੈਸ਼ਨਲ ਕਾਬਲੀਅਤ ਨੂੰ ਮਜ਼ਬੂਤ ਬਣਾਉਂਦੇ ਹਨ।ਅੰਤ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਨੇ ਛੇ ਰੋਜ਼ਾ ਐਫ.ਡੀ.ਪੀ. ਪੋ੍ਰਗਰਾਮ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ॥ ਇਸ ਮੌਕੇ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਬਾਹਰਲੇ ਕਾਲਜਾਂ, ਯੂਨੀਵਰਸਿਟੀਆਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਖੋਜਾਰਥੀ ਹਾਜ਼ਰ ਸਨ।