
ਬੇਲਾ ਕਾਲਜ ਵਿੱਚ ਐਨ.ਸੀ.ਸੀ. ਯੂਨਿਟ ਲਈ ਕੀਤੀਆਂ ਨਵੀਆਂ ਭਰਤੀਆਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਐਨ.ਸੀ.ਸੀ. ਯੂਨਿਟ (ਆਰਮੀ ਵਿੰਗ) ਦੇ ਤਹਿਤ ਸੈਸ਼ਨ 2025-2026 ਲਈ ਨਵੀਆਂ ਭਰਤੀਆਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਤਿੰਨ ਸਾਲਾਂ ਲਈ ਐਨ.ਸੀ.ਸੀ. ਨਾਲ ਜੁੜਨ ਦਾ ਮੌਕਾ ਪ੍ਰਾਪਤ ਕੀਤਾ। ਇਸ ਕਾਲਜ ਦੀ ਐਨ.ਸੀ.ਸੀ. ਯੂਨਿਟ 23 ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ, ਕਮਾਡਿੰਗ ਅਫਸਰ ਕਰਨਲ ਰਾਜੇਸ਼ਵਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਹੈ। ਕਾਲਜ ਦੀ ਐਨ.ਸੀ.ਸੀ. ਯੂਨਿਟ ਦੀ ਸਥਾਪਨਾ 1988 ਵਿੱਚ ਹੋਈ ਸੀ। ਜਿਸ ਨੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਨੇਤ੍ਰਿਤਵ ਅਤੇ ਦੇਸ਼ ਸੇਵਾ ਦੇ ਗੁਣਾਂ ਨਾਲ ਨਵਾਜਿਆ ਹੈ।ਭਰਤੀ ਪ੍ਰਕਿਿਰਆ ਦੀ ਅਗਵਾਈ ਕਾਲਜ ਦੇ ਐਨ.ਸੀ.ਸੀ. ਅਫਸਰ ਤੇ ਸਪੋਰਟਸ ਡਾਇਰੈਕਟਰ ਲੈਫਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ ਨੇ ਕੀਤੀ, ਜਿਸ ਵਿੱਚ 60 ਪ੍ਰਤੀਸ਼ਤ ਲੜਕੇ ਅਤੇ 40 ਪ੍ਰਤੀਸ਼ਤ ਲੜਕੀਆਂ ਦੀ ਚੋਣ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਨਵੇਂ ਐਨ.ਸੀ.ਸੀ. ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨ.ਸੀ.ਸੀ. ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ ਅਤੇ ਉਨ੍ਹਾਂ ਵਿੱਚ ਅਨੁਸ਼ਾਸਨ, ਸੇਵਾ ਭਾਵਨਾ ਅਤੇ ਦੇਸ਼ ਭਗਤੀ ਦੇ ਸੰਸਕਾਰ ਪੈਦਾ ਕਰਦੀ ਹੈ। ਨੌਜਵਾਨਾਂ ਲਈ ਇਹ ਸਿਰਫ ਯੂਨਿਟ ਨਹੀਂ ਸਗੋਂ ਭਵਿੱਖ ਦੀ ਸਫਲਤਾ ਅਤੇ ਦੇਸ਼ ਸੇਵਾ ਵੱਲ ਪਹਿਲਾ ਕਦਮ ਹੈ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁਖੀ ਹਾਜ਼ਰ ਸਨ।