
ਬੇਲਾ ਕਾਲਜ ਵਿਖੇ ਮੌਕ-ਸੰਸਦ ਸੈਸ਼ਨ ਦਾ ਸ਼ਾਨਦਾਰ ਆਯੋਜਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਪੋਸਟ ਗੈ੍ਰਜੁਏਟ ਰਾਜਨੀਤੀ ਵਿਭਾਗ ਵੱਲੋਂ “ ਅਭਿਆਸ ਵਿਦਿਆਰਥੀ ਸੰਸਦ ਸੈਸ਼ਨ” ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਧਾਨ ਸ. ਸੰਗਤ ਸਿੰਘ ਲਂੌਗੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੁਹਾਨੂੰ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਣ ਅਤੇ ਸਹੀ ਫੈਸਲੇ ਕਰਨ ਲਈ ਤਿਆਰ ਕਰਦੀਆਂ ਹਨ। ਕਾਲਜ ਸਕੱਤਰ ਸ੍ਰ. ਜਗਵਿੰਦਰ ਸਿੰਘ ਪੰਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਕਿ ਤੁਸੀਂ ਅੱਜ ਜੋ ਸਿੱਖ ਰਹੇ ਹੋ, ਉਹ ਤੁਹਾਨੂੰ ਭਵਿੱਖ ਵਿੱਚ ਚੰਗੇ ਨਾਗਰਿਕ ਬਣਨ ਵਿੱਚ ਮੱਦਦ ਕਰੇਗਾ। ਮੈਨੇਜਰ ਸ੍ਰ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਇਹ ਮੰਚ ਤੁਹਾਡੇ ਵਿਚਾਰਾਂ ਨੂੰ ਲੋਕਤੰਤਰਕ ਪ੍ਰਕ੍ਰਿਆ ਵਿੱਚ ਭਾਗ ਲੈਣ ਅਤੇ ਇਜ਼ਹਾਰ ਕਰਨ ਲਈ ਇਕ ਮੱਹਤਪੂਰਨ ਮੌਕਾ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਸਤੰਵਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਸ਼ੈਸਨ ਤੁਹਾਨੂੰ ਨਾ ਸਿਰਫ਼ ਕਿਤਾਬੀ ਗਿਆਨ ਦੇ ਨਾਲ ਜੋੜਦਾ ਹੈ, ਸਗੋਂ ਤੁਹਾਨੂੰ ਲੋਕਤੰਤਰ ਦੇ ਅਸਲੀ ਮੁੱਲਾਂ, ਨੇਤ੍ਰਿਤਵ ਦੇ ਗੁਣਾਂ ਅਤੇ ਸਮਾਜਿਕ ਜਿੰਮੇਵਾਰੀਆਂ ਨਾਲ ਰੂ-ਬ-ਰੂ ਕਰਵਾਉਂਦਾ ਹੈ। ਹਰ ਵਿਦਿਆਰਥੀ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ, ਅਤੇ ਇਹ ਸ਼ੈਸਨ ਉਸ ਦਾ ਪਹਿਲਾ ਕਦਮ ਹੈ। ਕੋਆਰਡੀਨੇਟਰ ਸਹਾਇਕ ਪ੍ਰੋ. ਅਭਿਸ਼ੇਕ ਸਿੰਘ ਦੇ ਅਣਥੱਕ ਯਤਨਾਂ ਸਦਕਾ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜਿਆ ਇਸ ਸੈਸ਼ਨ ਵਿੱਚ ਐਮ.ਏ.ਰਾਜਨੀਤੀ ਭਾਗ ਪਹਿਲਾ ਅਤੇ ਦੂਜਾ, ਬੀ.ਏ. ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਸੰਸਦੀ ਕਾਰਵਾਈ ਦੀ ਸ਼ੁਰੂਆਤ ਵਿੱਚ ਸਪੀਕਰ ਦੀ ਸੰਸਦ ਮੈਬਰਾਂ ਨੂੰ ਭੂਮਿਕਾ ਨਿਭਾਉਣ ਵਾਲੀ ਵਿਦਿਆਰਥਣ ਹਰਜੋਤ ਕੌਰ ਨੇ ਉਪ- ਚੋਣਾਂ ਵਿੱਚ ਜਿੱਤ ਕੇ ਆਏ ਨਵੇਂ ਸੰਸਦ ਮੈਬਰਾਂ ਤੋਂ ਸੌਂਹ ਚੁਕਵਾਈ ਅਤੇ ਪ੍ਰਸ਼ਨ ਕਾਲ ਨਾਲ ਫਿਰ ਚਰਚਾ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ, ਖੇਤੀ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਸਮੇਤ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ ਗੰਭੀਰ ਸਮਾਜਿਕ, ਆਰਥਿਕ ਅਤੇ ਸਿੱਖਿਆ ਸੰਬੰਧੀ ਮੁੱਦਿਆਂ ਤੇ ਤਿੱਖੀ ਬਹਿਸ ਕੀਤੀ, ਜਿਸ ਨੇ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਰੌਚਕਤਾ ਨਾਲ ਜੋੜ ਕੇ ਰੱਖਿਆ। ਸਟੇਜ ਸੱਕਤਰ ਦੀ ਭੂਮਿਕਾ ਡਾ. ਹਰਪ੍ਰੀਤ ਕੌਰ ਅਤੇ ਡਾ. ਹਰਪ੍ਰੀਤ ਸਿੰਘ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੈਫਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਡਾ. ਅਣਖ ਸਿੰਘ, ਅਰਸ਼ਦੀਪ ਪਾਲ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਡਾ.ਮਮਤਾ ਅਰੋੜਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨਾਂ ਨੇ ਸ਼ਿਰਕਤ ਕੀਤੀ।