
ਬੇਲਾ ਕਾਲਜ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ।ਕਾਲਜ ਦੇ ਪ੍ਰਿੰਸੀਪਲ ਡਾ ਸਤਵੰਤ ਕੌਰ ਸਾਹੀ ਨੇ ਦੱਸਿਆ ਕਿ ਇਹ ਦਿਨ ਹਰ ਸਾਲ 5 ਜੂਨ ਨੂੰ ਵਾਤਾਵਰਨ ਲਈ ਸਕਾਰਾਤਮਕ ਕਾਰਵਾਈ ਦੇ ਮਕਸਦ ਨਾਲ ਵਿਸ਼ਵ ਭਰ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਬਾਣੀ ਵਿੱਚ ਲਿਖਿਆ ਹੈ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰiਤ ਮਹੁਤ’ ਪਰ ਅਸੀਂ ਪਾਣੀ ਅਤੇ ਹਵਾ ਨੂੰ ਇਨ੍ਹਾਂ ਦੂਸ਼ਿਤ ਕਰ ਦਿੱਤਾ ਹੈ ਜਿਸ ਕਰ ਕੇ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ।ਧਰਤੀ ਨੂੰ ਸਵੱਛ ਕਰਨ ਲਈ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੂੜੇ ਕਰਕਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ, ਜਿਸਦਾ ਸਿੱਧਾ ਅਸਰ ਮਨੁੱਖਤਾ ਦੇ ਜੀਵਨ ਤੇ ਪੈਂਦਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਦੀਆਂ ਹਨ । ਇਸ ਲਈ ਸਾਨੂੰ ਹਰੇਕ ਨੂੰ ਵਾਤਾਵਰਣ ਸੰਭਾਲਣ ਲਈ ਹੰਭਲਾ ਮਾਰਨਾ ਚਾਹੀਦਾ ਹੈ ।ਉਨ੍ਹਾਂ ਵਿਸਥਾਰਪੂਰਵਕ ਤੰਦਰੁਸਤ ਮਨੁੱਖ ਤੇ ਇਸ ਦੇ ਵਿਕਾਸ ਲਈ ਹਰੇ-ਭਰੇ ਵਾਤਾਵਰਨ ਦੇ ਮਹੱਤਵ ਤੇ ਚਰਚਾ ਕੀਤੀ । ਉਨ੍ਹਾਂ ਕਾਲਜ ਦੇ ਈਕੋ ਕਲੱਬ ਦੁਆਰਾ ਤਿਆਰ ਕੀਤੀ ਵਰਮੀ ਕੰਪੋਸਟ ਵੀ ਵੰਡੀ ਅਤੇ ਵਿਦਿਆਰਥੀਆਂ ਨੇ ਇਹ ਨਾਰਾ ਦਿੱਤਾ ‘ਆਓ ਰਲ-ਮਿਲ ਕਰੀਏ ਵਾਤਾਵਰਨ ਦਾ ਸਤਿਕਾਰ ਤਾਂ ਕਿ ਹਵਾ, ਪਾਣੀ, ਹਰੇ ਭਰੇ ਵਾਤਾਵਰਨ ਨੂੰ ਨਾ ਤਰਸੇ ਇਹ ਸੰਸਾਰ’।ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ ਤੇ ਈਕੋ ਕਲਬ ਦੇ ਮੈਂਬਰ ਮੌਜੁਦ ਸਨ ।