
ਬੇਲਾ ਕਾਲਜ ਵਿਖੇ ਡਿਜ਼ੀਟਲ ਮਾਰਕੀਟਿੰਗ ਤੇ ਵਰਕਸ਼ਾਪ ਦੀ ਸ਼ੁਰੂਆਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਵੱਲੋਂ ਇੱਕ ਹਫ਼ਤੇ ਦੀ “ਡਿਜ਼ੀਟਲ ਮਾਰਕਟਿੰਗ ਅਤੇ ਮੇਰਨ ਸਟੈਕ” ਵਿਸ਼ੇ ਤੇ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ।ਇਹ ਵਰਕਸ਼ਾਪ ਵਿਭਾਗ ਮੁਖੀ ਪੋ੍. ਰਾਕੇਸ਼ ਜੋਸ਼ੀ ਅਤੇ ਪੋ੍. ਦਿਨੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਕਰਵਾਈ ਗਈ।ਇਸ ਬਾਰੇ ਵਿਸਤ੍ਰਿਤ ਰੂਪ ਵਿੱਚ ਜਾਣਕਾਰੀ ਦਿੰਦਿਆਂ ਪੋ੍ਰ. ਜੋਸ਼ੀ ਨੇ ਕਿਹਾ ਕਿ ਇਹ ਵਰਕਸ਼ਾਪ ਸੋਲੇਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।ਇਸ ਵਿੱਚ ਸ਼੍ਰੀ ਗਗਨ ਜਰਨਲ ਮੈਨੇਜਰ ਅਤੇ ਉਹਨਾਂ ਦੇ ਸਹਿਯੋਗੀ ਭਾਵਨਾ ਵੱਲੋਂ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਗਈ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਡਿਜ਼ੀਟਲ ਮਾਰਕੀਟਿੰਗ ਅਤੇ ਇਸ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਹੈ।ਇਸ ਤੋਂ ਬਿਨਾਂ ਮਾਹਿਰਾਂ ਨੇ ਮੇਰਨ ਸਟੈਕ, ਬੂਟਸਟ੍ਰੈਪ, ਰੀਐਕਟ ਅਤੇ ਇਹਨਾਂ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਕਿੱਤਾ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਵਰਕਸ਼ਾਪ ਵਿੱਚ ਵਿਭਾਗ ਦੇ ਤਕਰੀਬਨ 130 ਵਿਦਿਆਰਥੀਆਂ ਨੇ ਹਿੱਸਾ ਲਿਆ।ਵਰਕਸ਼ਾਪ ਦੇ ਦੌਰਾਨ ਪ੍ਰਤੀਭਾਗੀਆਂ ਦਾ ਐਪਟੀਚਿਊਟ ਟੈਸਟ ਵੀ ਲਿਆ ਗਿਆ ਅਤੇ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਕੰਪਨੀ ਵੱਲੋਂ ਆੱਫ਼ਰ ਲੈਟਰ ਦਿੱਤੇ ਗਏ।ਪੋ੍. ਜੋਸ਼ੀ ਨੇ ਇਹ ਵੀ ਦੱਸਿਆ ਕਿ ਵਰਕਸ਼ਾਪ ਦੀ ਸ਼ੁਰੂਆਤ ਤੋਂ ਪਹਿਲਾਂ 07 ਮਾਰਚ ਨੂੰ ਵਿਭਾਗ ਨੇ ਵਿਦਿਆਰਥੀਆਂ ਦਾ ਉਦਯੋਗਿਕ ਖੇਤਰ ਦਾ ਵਿੱਦਿਆਕ ਦੌਰਾ ਵੀ ਕਰਵਾਇਆ। ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕੰਪਿਊਟਰ, ਇਸ ਦੀ ਜਾਣਕਾਰੀ, ਬਦਲਾਵਾਂ ਸੰਬੰਧੀ ਚੇਤਨਤਾ ਅਤੇ ਸਮੇਂ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਨੂੰ ਸਮਝਾਉਣ ਲਈ ਇਹ ਵਰਕਸ਼ਾਪ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਨੇ ਵਿਭਾਗ ਨੂੰ ਇਸ ਦੀ ਵਧਾਈ ਦਿੱਤੀ ਅਤੇ ਪ੍ਰਤੀਭਾਗੀਆਂ ਦੀ ਪੂਰਨ ਸੁਹਿਰਦਤਾ ਨਾਲ ਇਸ ਨਾਲ ਜੁੜਨ ਲਈ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਡਾ. ਮਮਤਾ ਅਰੋੜਾ,ਪੋ੍ਰ. ਨੀਤੂ ਸ਼ਰਮਾ,ਪੋ੍. ਰੁਪਿੰਦਰ ਕੌਰ, ਪੋ੍. ਗੁਰਸ਼ਰਨ ਕੌਰ, ਪੋ੍. ਕਿਰਨਦੀਪ ਕੌਰ ਅਤੇ ਪੋ੍. ਜਸਪ੍ਰੀਤ ਕੌਰ ਹਾਜ਼ਰ ਸਨ।