
ਬੇਲਾ ਕਾਲਜ ਵਿਖੇ ਕੈਪਟਨ ਦਿਓਲ ਕੈਡਿਟਾਂ ਦੇ ਰੂ-ਬ-ਰੂ ਹੋਏ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਐਨ.ਸੀ.ਸੀ. ਨੇਵਲ ਯੂਨਿਟ ਦੇ ਕੈਡਿਟਾਂ ਲਈ ਇੱਕ ਵਿਸ਼ੇਸ਼ ਰਾਬਤਾ ਪੋ੍ਗਰਾਮ ਦਾ ਆਯੋਜਨ ਐਨ.ਸੀ.ਸੀ. ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਨੇਵਲ ਵਿੰਗ ਯੂਨਿਟ ਦੇ ਕੈਡਿਟਾਂ ਨੂੰ ਨੇਵੀ ਨਾਲ ਸੰਬੰਧਿਤ ਰੁਜ਼ਗਾਰ, ਉੱਦਮਤਾ ਦੇ ਮੌਕੇ, ਟੇ੍ਰਨਿੰਗ ਦੇ ਫਾਇਦੇ ਆਦਿ ਸੰਬੰਧੀ ਜਾਣੂੰ ਕਰਵਾਉਣ ਲਈ, ਕੈਪਟਨ ਹਰਜੀਤ ਸਿੰਘ ਦਿਓਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੈਪਟਨ ਹਰਜੀਤ ਸਿੰਘ ਦਿਓਲ, ਵਨ ਪੰਜਾਬ ਨੇਵੀ ਯੂਨਿਟ, ਐਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਫ਼ਸਰ ਹਨ। ਉਹਨਾਂ ਨੇ ਕੈਡਿਟਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਦੇਸ਼ ਸੇਵਾ ਵਿੱਚ ਹਿੱਸਾ ਪਾਉਣ ਲਈ ਕਾਲਜ ਵਿੱਚ ਚੱਲ ਰਹੀਆਂ ਐਨ.ਸੀ.ਸੀ. ਅਤੇ ਐਨ.ਐੱਸ.ਐੱਸ. ਯੂੁਨਿਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਿਆ। ਕੈਪਟਨ ਦਿਓਲ ਨੇ ਕਿਹਾ ਕਿ ਨੇਵੀ ਵਿੰਗ ਦੇ ਕੈਡਿਟ ਸਰੀਰਿਕ, ਮਾਨਸਿਕ ਅਤੇ ਬੌਧਿਕ ਤੌਰ ਤੇ ਵਧੇਰੇ ਸ਼ਸਕਤ ਬਣਦੇ ਹਨ, ਲੀਡਰਸ਼ਿਪ ਗੁਣਵੱਤਾ ਦੇ ਧਾਰਨੀ ਬਣਦੇ ਹਨ ਅਤੇ ਟੀਮ ਵਰਕ ਤਹਿਤ ਕੰਮ ਕਰਨਾ ਸਿੱਖਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨੇਵੀ ਵਿੰਗ ਨਾਲ ਜੁੜੇ ਕਿੱਤਿਆਂ ਜਿਵੇਂ ਕਿ ਫੌਜ ‘ਚ ਭਰਤੀ, ਅੇਰੋ ਅਤੇ ਸ਼ਿਪ ਮਾਡiਲੰਗ ਇੰਨਸਟਰੱਕਟਰ, ਸਿਵਲ ਸੇਵਾਵਾਂ ਵਿੱਚ ਪਹਿਲ, ਸਰਵਿਸ ਸਿਲੈਕਸ਼ਨ ਬੋਰਡ ‘ਚ ਸਿੱਧੀ ਭਰਤੀ, ਪੈਰਾ ਮਿਲਟਰੀ ਨਾਲ ਜੁੜੇ ਪਹਿਲੂਆਂ ਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਬੂਟੇ ਵੀ ਲਗਾਏ ਗਏ ਤਾਂ ਕਿ ਕੈਡਿਟ ਕੁਦਰਤੀ ਵਾਤਾਵਰਨ ਦੀ ਸੰਭਾਲ ਵਿੱਚ ਅੱਗੇ ਆਉਣ ਦਾ ਅਹਿਦ ਕਰਨ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍. ਅਮਰਜੀਤ ਸਿੰਘ (ਕੇਅਰ ਟੇਕਰ ਅਫ਼ਸਰ ਨੇਵੀ ਵਿੰਗ) ਅਤੇ ਆਈ.ਸੀ.ਸੀ. ਮੈਂਬਰ ਪੋ੍ ਸੁਨੀਤਾ ਰਾਣੀ ਹਾਜ਼ਰ ਸਨ।