
ਬੇਲਾ ਕਾਲਜ ਵਿਖੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਤੇ 15 ਦਿਨਾਂ ਵਰਕਸ਼ਾਪ ਆਰੰਭ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮੌਕੇ 15 ਦਿਨਾਂ ਕੰਪਿਊਟਰ ਟਾਈਪਿੰਗ ਵਰਕਸ਼ਾਪ ਦਾ ਆਰੰਭ ਹੋ ਗਿਆ ਹੈ। ਇਹ ਟਾਈਪਿੰਗ ਵਰਕਸ਼ਾਪ ਕਾਲਜ ਦੇ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਲਈ ਅੰਗਰੇਜ਼ੀ ਅਤੇ ਪੰਜਾਬੀ ਦੀ ਟਾਈਪਿੰਗ ਸਿਖਾਉਣ ਦੇ ਉਦੇਸ਼ ਨਾਲ਼ ਆਰੰਭੀ ਗਈ ਹੈ। ਇਹ ਵਰਕਸ਼ਾਪ ਵਿਭਾਗ ਮੁਖੀ ਸਹਾਇਕ ਪ੍ਰੋ. ਰਾਕੇਸ਼ ਜੋਸ਼ੀ ਦੀ ਅਗਵਾਈ ਅਧੀਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਆਪਣੇ ਕਰਮਚਾਰੀਆਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਲਈ ਸਦਾ ਹੀ ਪਹਿਲਕਦਮੀ ਕਰਦੀ ਰਹਿੰਦੀ ਹੈ। ਅਜੋਕੇ ਸਮੇਂ ਵਿੱਚ ਕੰਪਿਊਟਰ ਜਾਣਕਾਰੀ ਅਤਿ ਜਰੂਰੀ ਬਣ ਗਈ ਹੈ ਅਤੇ ਸਾਰਾ ਹੀ ਕਾਰਜ ਡਿਜ਼ੀਟਲ ਤਰੀਕੇ ਨਾਲ਼ ਹੋਣ ਕਾਰਨ ਟਾਈਪਿੰਗ ਸਿੱਖਣਾ ਸਮੇਂ ਦੀ ਮੁੱਢਲੀ ਲੋੜ ਬਣ ਗਿਆ ਹੈ। ਇਸੇ ਨੂੰ ਮੁੱਖ ਰੱਖਦਿਆਂ ਕਾਲਜ ਦੇ ਸਮੂਹ ਕਰਮਚਾਰੀਆਂ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਸਬੰਧੀ ਵਧੇਰੇ ਚਾਨਣਾ ਪਾਉਂਦਿਆਂ ਕੰਪਿਊਟਰ ਵਿਭਾਗ ਦੇ ਮੁਖੀ ਸਹਾਇਕ ਪ੍ਰੋ. ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲ਼ੇ ਸਾਰੇ ਹੀ ਸਟਾਫ ਨੂੰ ਟਾਈਪਿੰਗ ਦੇ ਮੁੱਢਲੇ ਗੁਰ ਦੱਸੇ ਜਾਣਗੇ ਅਤੇ ਆਖਰੀ ਪੰਜ ਦਿਨਾਂ ਵਿੱਚ ਇਸਦੀਆਂ ਵੱਖੋ-ਵੱਖਰੀਆਂ ਲਿੱਪੀਆਂ ਅਨੁਸਾਰ ਕੰਪਿਊਟਰ ਵਰਤੋਂ ਤੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਇਹ ਵਰਕਸ਼ਾਪ ਕਾਲਜ ਵੱਲੋਂ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ ਤਹਿਤ ਆਰੰਭੀ ਗਈ ਹੈ ਅਤੇ ਨਿਸ਼ਚਿਤ ਤੌਰ ਤੇ ਭਾਗੀਦਾਰਾਂ ਲਈ ਇਹ ਲਾਹੇਵੰਦ ਸਿੱਧ ਹੋਵੇਗੀ। ਇਸ ਮੌਕੇ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਨੂੰ ਸਮਰਪਿਤ ਵਿਿਦਆਰਥੀਆਂ ਵੱਲੋਂ ਪਾਵਰ ਪੁਆਇੰਟ ਪ੍ਰੈਜਨਟੇਸ਼ਨਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਵਿੱਚ ਕੰਪਿਊਟਰ ਵਿਭਾਗ ਦੇ ਸਮੂਹ ਵਿਿਦਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਤਰਨਜੀਤ ਕੌਰ, ਸਹਾਇਕ ਪ੍ਰੋ. ਦਿਨੇਸ਼ ਕੁਮਾਰ, ਸਹਾਇਕ ਪ੍ਰੋ. ਮਨਪ੍ਰੀਤ ਕੌਰ, ਸਹਾਇਕ ਪ੍ਰੋ.ਨੀਤੂ ਸ਼ਰਮਾ, ਸਹਾਇਕ ਪ੍ਰੋ.ਕਿਰਨਦੀਪ ਕੌਰ, ਸਹਾਇਕ ਪ੍ਰੋ.ਰੁਪਿੰਦਰ ਕੌਰ ਆਦਿ ਮੌਜੂਦ ਸਨ।