
ਬੇਲਾ ਕਾਲਜ ਵਿਖੇ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਤਹਿਤ ਵੈਬੀਨਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਕਾਮਰਸ ਵਿਭਾਗ, ਇੰਟਰਨਲ ਕੰਪਲੇਂਟ ਸੈੱਲ ਅਤੇ ਇੰਸਟੀਚਿਊਟ ਇਨੋਵੇਸ਼ਨ ਕੌਂਸਲ ਵੱਲੋਂ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਦੇ ਤਹਿਤ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਪੂਰਨ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸੰਸਥਾ ਵਿੱਚ ਸਮੇਂ-ਸਮੇਂ ‘ਤੇ ਫੈਕਲਟੀ ਡਿਵੈੱਲਪਮੈਂਟ ਅਧੀਨ ਪੋ੍ਰਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਅਧੀਨ ਵੂਮੈਨ ਹੈਲਥ ਵਿਸ਼ੇ ‘ਤੇ ਡਾ. ਮੀਨਾਕਸ਼ੀ, ਐਸੋਸੀਏਟ ਪੋ੍ਰਫੈਸਰ, ਡੀ.ਐਮ.ਸੀ. ਲੁਧਿਆਣਾ ਦਾ ਵੈਬੀਨਾਰ ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਸ਼੍ਰੀਮਤੀ ਮੀਨਾਕਸ਼ੀ ਨੇ ਔਰਤਾਂ ਦੀ ਮਾਨਸਿਕ, ਸਰੀਰਿਕ ਅਤੇ ਬੌਧਿਕ ਸਿਹਤ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਨੇ ਵੈਬੀਨਾਰ ਦੇ ਦੂਜੇ ਸੈਸ਼ਨ ਵਿੱਚ ਛਾਤੀ ਦੇ ਕੈਂਸਰ ਖਾਸ ਕਰਕੇ ਔਰਤਾਂ ਦੀਆਂ ਇਸ ਸੰਬੰਧੀ ਜੁੜੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਡਾ. ਮੀਨਾਕਸ਼ੀ ਨੇ ਛਾਤੀ ਕੈਂਸਰ ਲਈ ਸਿਹਤ ਦੀ ਸਵੈ-ਪੜਚੋਲ, ਇਸ ਲਈ ਡਾਕਟਰੀ ਸਲਾਹ ਅਤੇ ਆਪਣੀ ਸ਼ੈਲੀ ਸੁਧਾਰਨ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਔਰਤਾਂ ਖਾਸ ਕਰਕੇ 25 ਤੋਂ 35 ਸਾਲ ਦੇ ਵਰਗ ਦੀਆਂ ਔਰਤਾਂ ਤਨਾਅ ਨਾਲ ਸੰਬੰਧਿਤ ਅਨੇਕਾਂ ਸਮੱਸਿਆਵਾਂ ਤੋਂ ਗ੍ਰਹਿਸਤ ਹਨ। ਉਹਨਾਂ ਔਰਤਾਂ ਨੂੰ ਆਪਣੀ ਸਿਹਤ ਅਤੇ ਇਸ ਦੇ ਹਰੇਕ ਪੱਖ ਸੰਬੰਧੀ ਜਾਗਰੂਕ ਹੋਣ ਲਈ ਪ੍ਰੇਰਿਆ ਤਾਂ ਕਿ ਉਹ ਚੰਗੇ ਤਰੀਕੇ ਨਾਲ ਹਰ ਖੇਤਰ ਵਿੱਚ ਆਪਣੀ ਭੂਮਿਕਾ ਅਦਾ ਕਰ ਸਕਣ। ਇਹ ਪੋ੍ਰਗਰਾਮ ਕਨਵੀਨਰ ਪੋ੍ਰ. ਗਗਨਦੀਪ ਕੌਰ ਦੀ ਅਗਵਾਈ ਅਧੀਨ ਕਰਵਾਇਆ ਗਿਆ। ਅਖ਼ੀਰ ਵਿੱਚ ਵਿਭਾਗ ਮੁਖੀ ਪੋ੍ਰ. ਇਸ਼ੂ ਬਾਲਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਵਿਅਕਤ ਕੀਤਾ। ਇਸ ਵੈਬੀਨਾਰ ਵਿੱਚ ਕਾਲਜ ਦਾ ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।