
ਬੇਲਾ ਕਾਲਜ ਵਿਖੇ ਦੋ ਪੁਸਤਕਾਂ ਦੀ ਘੁੰਡ ਚੁਕਾਈ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਬੇਲਾ ਕਾਲਜ ਦੇ ਅਧਿਆਪਕਾਂ ਵਲੋਂ ਸੰਪਾਦਿਤ ਕਿਤਾਬਾਂ ਦੀ ਰਸਮੀ ਤੌਰ ਤੇ ਘੁੰਡ ਚੁਕਾਈ ਹੋਈ।ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿਿਦੰਆਂ ਕਾਲਜ ਪਿੰ੍ਰਸੀਪਲ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹਨਾਂ ਪੁਸਤਕਾਂ ਦੀ ਘੰੁਡ ਚੁਕਾਈ ਦੀ ਰਸਮ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਹਸਤੀ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਅਤੇ ਉੱਘੇ ਸਮਾਜ ਸੇਵੀ ਸ. ਸਵਰਨ ਸਿੰਘ ਭੰਗੂ ਜੀ ਨੇ ਕੀਤੀ।ਉਹਨਾਂ ਦੱਸਿਆ ਕਿ ਕਾਲਜ ਦੇ ਹਿਊਮੈਨਟੀਜ਼ ਵਿਭਾਗ ਦੇ ਮੁਖੀ ਪ੍ਰੋ. ਸੁਨੀਤਾ ਰਾਣੀ ਅਤੇ ਪ੍ਰੋ. ਹਰਲੀਨ ਕੌਰ ਵਲੋਂ ਸੰਪਾਦਿਤ ਪੁਸਤਕ ਇੰਡੀਆ ਰਾਈਜਿੰਗ ਅਚੀਵਮੈਂਟਜ਼,ਪਾਲੀਸੀਜ਼,ਚੈਲੰਜਸ ਐਂਡ ਫਿਊਚਰ ਪਾਸੀਬਿਲੀਟੀਜ਼’ ਰਿਲੀਜ਼ ਹੋਈ।ਇਸ ਪੁਸਤਕ ਵਿਚ 37 ਖੋਜ ਅਧਿਆਏ ਹਨ ਜੋ ਕਿ ਵੱਖੋ-ਵੱਖਰੇ ਵਿਿਸ਼ਆਂ ਤੇ ਮਾਹਿਰਾਂ ਵਲੋਂ ਲਿਖੇ ਗਏ ਹਨ।ਇਸਦੇ ਨਾਲ ਹੀ ਅਰਥ ਸ਼ਾਸਤਰ ਵਿਭਾਗ ਦੇ ਡਾ. ਕੁਲਦੀਪ ਕੌਰ ਦੀ ਪੁਸਤਕ ਨੈਸ਼ਨਲ ਐਜੂਕੇਸ਼ਨ ਪਾਲਿਸੀ-2020’ ਇਸ਼ੂਜ,ਚੈਲੰਜਸ,ਇੰਪਲੀਕੇਸ਼ਨਜ ਅਂੈਡ ਐਡਪਟੇਬਿਲੀਟੀ ਵੀ ਲੋਕ ਅਰਪਣ ਹੋਈ।ਡਾ.ਕੁਲਦੀਪ ਦੀ ਪੁਸਤਕ ਭਾਰਤੀ ਵਿਦਅਕ ਢਾਂਚੇ ਵਿਚ ਐਨ.ਈ.ਪੀ. 2020 ਦੇ ਨਾਲ ਆਏ ਬਦਲਾਵਾਂ ਦੇ ਵੱਖੋਂ-ਵੱਖਰੇ ਪਹਿਲੂਆਂ ਤੇ ਵਿਸਤ੍ਰਿਤ ਖੋਜ ਪੇਸ਼ ਕਰਦੀ ਹੈ।ਇਸ ਮੌਕੇ ਮੁੱਖ ਮਹਿਮਾਨਾਂ ਨੇ ਅਧਿਆਪਕ ਸਾਹਿਬਾਨਾਂ ਨੰ ਮੁਬਾਰਕਬਾਦ ਅਤੇ ਸ਼ੁੱਭ ਇਛਾਵਾਂ ਦਿੱਤੀਆਂ।ਉਹਨਾਂ ਬੇਲਾ ਕਾਲਜ ਦੇ ਖੋਜ ਅਤੇ ਅਕਾਦਮਿਕ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।