
ਬੇਲਾ ਕਾਲਜ ਕਰਾਟੇ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ਤੇ ਕਾਬਜ਼
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਅੰਤਰ-ਕਾਲਜ ਕਰਾਟੇ ਚੈਂਪੀਅਨਸ਼ਿਪ 2024-25 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਵਿੱਚ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਅਰੁਨ ਵਰਮਾ ਤੇ ਅਵਨੀਤ ਸਿੰਘ ਨੇ ਚਾਂਦੀ ਦਾ ਤਮਗਾ ਅਤੇ ਹਰਵਿੰਦਰ ਸਿੰਘ ਨੇ ਕਾਂਸੇ ਦਾ ਤਮਗਾ ਪ੍ਰਾਪਤ ਕਰਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ ਸਰੀਰਿਕ ਸਿੱਖਿਆ ਵਿਭਾਗ ਅਤੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਬੋਲਦਿਆਂ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਮੂਹ ਸੰਸਥਾ ਲਈ ਖੇਡ ਖੇਤਰ ਵਿੱਚ ਇਹ ਵਰ੍ਹਾ ਬੇਹੱਦ ਸਫਲਤਾਪੂਰਵਕ ਰਿਹਾ ਹੈ। ਕਰਾਟੇ ਦੀ ਖੇਡ ਵਿੱਚ ਕਾਲਜ ਦੇ ਵਿਿਦਆਰਥੀਆਂ ਦਾ ਇਹ ਪ੍ਰਦਰਸ਼ਨ ਚੰਗੇ ਭਵਿੱਖ ਦਾ ਆਗਾਜ਼ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਅਮਰਜੀਤ ਸਿੰਘ, ਪੋ੍ਰ. ਸੁਨੀਤਾ ਰਾਣੀ ਅਤੇ ਜੇਤੂ ਖਿਡਾਰੀ ਮੌਜੂਦ ਸਨ।