
ਬੇਲਾ ਕਾਲਜ ਦੇ ਫੂਡ ਪ੍ਰੋਸੈਸਿੰਗ ਵਿਦਿਆਰਥੀਆ ਦੇ ਨਤੀਜੇ ਰਹੇ ਸ਼ਾਨਦਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਰੋਪੜ ਦੇ ਬੀ.ਵਾਕ (ਫੂਡ ਪ੍ਰੋਸੈਸਿੰਗ) ਦੂਜਾ ਸਮੈਸਟਰ ਸ਼ੈਸ਼ਨ 2021-2022 ਦਾ ਨਤੀਜਾ ਬਹੁਤ ਹੀ ਵਧੀਆ ਰਿਹਾ।ਕਾਲਜ ਦੇ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਦੋ ਵਿਦਿਆਰਥੀਆਂ ਕੁਲਦੀਪ ਕੌਰ ਅਤੇ ਅਮਿਤ ਕੁਮਾਰ ਨੇ 9.08 ਐਸ. ਜੀ. ਪੀ. ਏ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਰਿਆ ਗਰਗ ਨੇ 8.42 ਐਸ. ਜੀ. ਪੀ. ਏ ਦੇ ਨਾਲ ਦੂਜਾ ਸਥਾਨ ਅਤੇ ਕੋਮਲਪ੍ਰੀਤ ਸਿੰਘ ਨੇ 8.38 ਐਸ. ਜੀ. ਪੀ. ਏ ਦੇ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਲਗਭੱਗ 15 ਵਿਆਰਥੀਆਂ ਨੇ 7 ਐਸ. ਜੀ. ਪੀ. ਏ ਦੇ ਨਾਲ ਪੰਜਾਬੀ ਯੂਨੀਵਰਸਿਟੀ ਨਤੀਜਿਆ ਵਿੱਚ ਮੱਲਾਂ ਮਾਰੀਆ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅੱਜ ਦੇ ਸਮੇ ਵਿੱਚ ਫੂਡ ਪ੍ਰੋਸੈਸਿੰਗ ਦੇ 3000 ਮਿਲਅਨ ਤੋ ਵੱਧ ਪ੍ਰੋਸੈਸਡ ਫੂਡ ਅਤੇ ਪੈਕ ਕੀਤੇ ਫੂਡ ਦੇ ਖਪਤਕਾਰ ਹਨਅਤੇ ਆਉਣ ਵਾਲੇ ਸਮੇ ਦੌਰਾਨ ਇਹ ਗਿਣਤੀ ਵਿੱਚ ਵਾਧਾ ਹੋਵੇਗਾ।ਫੂਡ ਪ੍ਰੋਸੈਸਿੰਗ ਦਾ ਕੋਰਸ ਵਿਿਦਆਰਥੀਆਂ ਨੂੰ ਸਵੈ-ਰੋਜਗਾਰ ਬਣਾਉਣ ਵਿੱਚ ਵੀ ਸਹਾਇਕ ਹੈ।ਫੂਡ ਪੋ੍ਰਸਿੰਸਗ ਕੰਪਨੀਆਂ ਅਤੇ ਫੂਡ ਰੀਸਰਚ ਲੈਬਾਂ ਵਿਦਿਆਰਥੀਆਂ ਦੇ ਰੋਜਗਾਰਾਂ ਲਈ ਨਵੀ ਦਿਸ਼ਾ ਦਿਖਾਉਣ ਦਾ ਕੰਮ ਕਰ ਰਹੀਆਂ ਹਨ।ਵਿਦਿਆਰਥੀ ਇਸ ਕੋਰਸ ਨਾਲ ਜਿੱਥੇ ਕਿੱਤਾ ਮੁਖੀ ਸਿੱਖਿਆ ਨਾਲ ਜੁੜ ਰਹੇ ਹਨ।ਉੱਥੇ ਹੀ ਵਧੇਰੇ ਭਵਿੱਖੀ ਸੰਭਾਵਨਾਵਾਂ ਵੱਲ ਵੀ ਵੱਧ ਰਹੇ ਹਨ।ਇਸ ਮੌਕੇ ਬੋਲਦਿਆ ਵਿਭਾਗ ਦੇ ਮੁਖੀ ਡਾ.ਮਮਤਾ ਅਰੋੜਾ ਨੇ ਦੱਸਿਆ ਕਿ ਬੀ.ਵਾਕ (ਫੂਡ ਪ੍ਰੋਸੈਸਿੰਗ) ਕੋਰਸ ਵਿੱਚ 1 ਸਾਲ ਲਗਾ ਕੇ ਡਿਪਲੋਮਾ ਦਾ ਸਰਟੀਫਿਕੇਟ,ਦੋ ਸਾਲ ਲਗਾ ਕੇ ਐਡਵਾਂਸ ਡਿਪਲੋਮਾ ਅਤੇ ਤਿੰਨ ਸਾਲ ਪੂਰੇ ਕਰਨ ਤੇ ਗੈ੍ਰਜੂਏਟ ਦੀ ਡਿਗਰੀ ਮਿਲਦੀ ਹੈ।ਉਨਾਂ੍ਹ ਕਿਹਾ ਕਿ ਵਿਭਾਗ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਿੱਤਾਮੁਖੀ ਸਿੱਖਿਆ ਸਹੀ ਢੰਗ ਨਾਲ ਉਪਲਬੱਧ ਕਰਵਾਉਣ ਲਈ ਸਦਾ ਹੀ ਸਿਰਤੋੜ ਯਤਨ ਕਰਦਾ ਰਹੇਗਾ।ਬੇਲਾ ਕਾਲਜ ਵਿਖੇ ਐਮ. ਵਾਕ ਫੂਡ ਪ੍ਰੋਸੈਸਿੰਗ ਅਤੇ ਸਕਿੱਲ ਹੱਬ ਵੀ ਸਫਲਤਾ ਪੂਰਵਕ ਚੱਲ ਰਹੇ ਹਨ॥ਇਸ ਮੌਕੇ ਅਸਿਸ. ਪੋ੍. ਮਨਪ੍ਰੀਤ ਕੌਰ ਡਾ.ਅਵਨੀ, ਡਾ.ਸੁਖਦੇਵ ਸਿੰਘ, ਆਂਚਲ ਚੌਧਰੀ, ਹਰਸ਼ੀਤਾ ਸੈਣੀ, ਅਮਨਜੋਤ ਕੌਰ, ਨਵਜੋਤ ਭਾਰਤੀ, ਅਤੇ ਗੁਰਵਿਦੰਰ ਕੌਰ ਹਾਜ਼ਰ ਸਨ।