
ਬੇਲਾ ਕਾਲਜ ਦਾ ਐੱਮ.ਐੱਸ.ਸੀ. (ਗਣਿਤ) ਦਾ ਨਤੀਜਾ ਸ਼ਾਨਦਾਰ ਰਿਹਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ (ਗਣਿਤ) ਵਿਭਾਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਕੀਤੇ ਸੈਸ਼ਨ ਮਈ 2024 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਅਣਖ ਸਿੰਘ ਨੇ ਦੱਸਿਆ ਕਿ ਬੇਲਾ ਕਾਲਜ ਵਿਖੇ ਐੱਮ.ਐੱਸ.ਸੀ. ਸਾਲ 2014 ਤੋਂ ਚੱਲ ਰਹੀ ਹੈ, ਜਿਸ ਦੇ ਹਰ ਸਾਲ ਨਤੀਜੇ ਤੇ ਵਿਦਿਆਰਥੀਆਂ ਦੀ ਪਲੇਸਮੈਂਟ 100% ਹੁੰਦੀ ਹੈ। ਇਸ ਸਾਲ ਵੀ ਐੱਮ.ਐੱਸ.ਸੀ. ਦੇ ਚੌਥੇ ਸਮੈਸਟਰ ਦੇ ਨਤੀਜਿਆਂ ਵਿੱਚ ਕਲਾਸ ਦੇ ਤਿੰਨ ਵਿਦਿਆਰਥੀਆਂ ਗੁਰਲੀਨ ਕੌਰ, ਗੁਰਵਿੰਦਰ ਕੌਰ ਅਤੇ ਪਰਮਪ੍ਰੀਤ ਸਿੰਘ ਨੇ 9 ਐੱਸ.ਜੀ.ਪੀ.ਏ. ਨਾਲ ਪਹਿਲਾ, ਪ੍ਰਭਜੋਤ ਕੌਰ ਨੇ 8.8 ਐੱਸ.ਜੀ.ਪੀ.ਏ. ਦੂਜਾ ਅਤੇ ਪਰਮਿੰਦਰ ਕੌਰ ਨੇ 8.6 ਐੱਸ.ਜੀ.ਪੀ.ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੀਆਂ ਅਕਾਦਮਿਕ ਖੇਤਰ ਵਿੱਚ ਪ੍ਰਾਪਤੀਆਂ ਸਦਾ ਹੀ ਸ਼ਲਾਘਾਯੋਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮਿਹਨਤੀ ਸਟਾਫ਼ ਤੇ ਸ਼ਾਂਤ ਮਾਹੌਲ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਉਤਸ਼ਾਹਿਤ ਕਰਦਾ ਹੈ। ਉਹਨਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਰੁਪਿੰਦਰ ਕੌਰ, ਪੋ੍ਰ. ਸਪਿੰਦਰ ਕੌਰ, ਪੋ੍ਰ. ਅਮਰਜੀਤ ਕੌਰ, ਪੋ੍ਰ. ਦਲਜੀਤ ਕੌਰ ਹਾਜ਼ਰ ਸਨ।