Go Back

ਇੰਸੀਚਿਊਟ ਇੰਨੋਵੇਸ਼ਨ ਕਾਊਂਸਲ ਵੱਲੋਂ ਇੰਟਰਪ੍ਰੀਨਿਊਰ ਅਤੇ ਸਟਾਰਟ ਅੱਪ ਵਿਸ਼ੇ ਤੇ ਵਿਸ਼ੇਸ਼ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਇੰਸੀਚਿਊਟ ਇੰਨੋਵੇਸ਼ਨ ਕਾਊਂਸਲ ਵੱਲੋਂ ਇੰਟਰਪ੍ਰੀਨਿਊਰ ਅਤੇ ਸਟਾਰਟ ਅੱਪ ਵਿਸ਼ੇ ਤੇ ਵਿਸ਼ੇਸ਼ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਕਾਲਜ ਆਫ਼ ਫਾਰਮੇਸੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਬਾਰੇ ਦੱਸਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਸ. ਕੁਲਤਾਰ ਸਿੰਘ, ਸੀ.ਈ.ਓ. ਆਫ਼ ਰਜਨੀ ਹਰਬਲਜ਼ ਅਤੇ ਸ. ਰੁਪਿੰਦਰ ਸਿੰਘ, ਐਮ.ਡੀ.ਆਫ਼ ਰਤਨ ਫਿਲਟਰਜ਼ ਨੇ ਵਿਿਦਆਰਥੀਆਂ ਨਾਲ ਰਾਬਤਾ ਕਾਇਮ ਕੀਤਾ। ਪਹਿਲੇ ਸੈਸ਼ਨ ਵਿੱਚ ਸ. ਕੁਲਤਾਰ ਸਿੰਘ ਨੇ ਪ੍ਰਤੀਭਾਗੀਆਂ ਨੂੰ ਇੰਟਰਪ੍ਰੀਨਿਊਸ਼ਿਪ ਦੇ ਆਈਡੀਆ, ਇਸ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਸੁਝਾਵਾਂ ਸੰਬੰਧੀ ਵਿਸਤਾਰਪੂਰਵਕ ਚਰਚਾ ਕੀਤੀ। ਉਹਨਾਂ ਨੇ ਵਿਿਦਆਰਥੀਆਂ ਨੂੰ ਆਪਣੀ ਲੋਕਲ ਮਾਰਕੀਟ ਅਤੇ ਆਪਣੇ ਉਤਪਾਦ ਆਦਿ ਸੰਬੰਧੀ ਬੇਸਿਕ ਪੱਧਰ ਤੋਂ ਖੋਜ ਕਰਨ ਦੀ ਪ੍ਰਕਿਿਰਆ ਬਾਰੇ ਵੀ ਸਮਝਾਇਆ। ਦੂਜੇ ਸੈਸ਼ਨ ਵਿੱਚ ਸ. ਰੁਪਿੰਦਰ ਸਿੰਘ ਨੇ ਪ੍ਰਤੀਭਾਗੀਆਂ ਨੂੰ “ਇੰਨੋਵੇਸ਼ਨ ਕੰਮਪੈਟ” ਵਿਸ਼ੇ ਬਾਰੇ ਜਾਗਰੂਕ ਕਰਵਾਇਆ।ਉਹਨਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਤਹਿਤ ਅਨੇਕਾਂ ਪ੍ਰਕਾਰ ਦੀਆਂ ਵਿੱਤੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕੁਝ ਸਹੂਲਤਾਂ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਚੰਗੇ ਇੰਨੋਵੇਸ਼ਨ ਕੰਮਪੈਟ ਨੂੰ ਬਣਾਉਣ ਦੀ ਮਹੱਤਤਾ ਤੇ ਚਾਨਣਾ ਪਾਇਆ। ਸੈਮੀਨਾਰ ਦੇ ਅਖ਼ੀਰ ਵਿੱਚ ਦੋਵਾਂ ਬੁਲਾਰਿਆਂ ਨੇ ਵਿਿਦਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਡਾ. ਸੰਦੀਪ ਕੌਰ, ਪ੍ਰੈਜੀਡੈਂਟ ਆਈ.ਸੀ.ਸੀ. ਵੱਲੋਂ ਮਾਹਿਰਾਂ ਦਾ ਧੰਨਵਾਦ ਵਿਅਕਤ ਕੀਤਾ ਗਿਆ।