Go Back

ਬੇਲਾ ਕਾਲਜ ਦੇ ਕਾਮਰਸ ਵਿਭਾਗ ਨੇ ਕਰਵਾਇਆ ਵਿੱਦਿਅਕ ਦੌਰਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਲਈ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁੱਖੀ ਪੋ੍ਰ. ਇਸ਼ੂ ਬਾਲਾ ਨੇ ਕਿਹਾ ਕਿ ਇਹ ਵਿੱਦਿਆਕ ਦੌਰਾ ਇਸ ਵਰ੍ਹੇ ਅਧਿਆਤਮਕ, ਕੁਦਰਤ ਅਤੇ ਸੱਭਿਅਕ ਕਦਰਾਂ ਕੀਮਤਾਂ ਨਾਲ ਨੌਜਵਾਨੀ ਨੂੰ ਜੋੜਨ ਦੇ ਉਦੇਸ਼ ਨਾਲ ਉਲੀਕਿਆ ਗਿਆ।ਇਸ ਵਿੱਚ ਵਿਿਦਆਰਥੀਆਂ ਨੂੰ ਮਨਸਾ ਦੇਵੀ, ਨਾਢਾ ਸਾਹਿਬ ਅਤੇ ਤਿੱਕਰ ਤਾਲ ਆਦਿ ਥਾਵਾਂ ਦਾ ਦੌਰਾ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਇਹਨਾਂ ਥਾਵਾਂ ਦੇ ਇਤਿਹਾਸ, ਅਧਿਆਤਮਿਕ ਮਹੱਤਵ ਅਤੇ ਕੁਦਰਤੀ ਚੌਗਿਰਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ।ਇਸ ਵਿੱਦਿਅਕ ਦੌਰੇ ਵਿੱਚ ਕਾਮਰਸ ਵਿਭਾਗ ਦੇ 80 ਦੇ ਕਰੀਬ ਵਿਿਦਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਵਿੱਦਿਅਕ ਦੌਰਿਆਂ ਦੀ ਮਹੱਤਤਾ ਸੰਬੰਧੀ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਜਰਬੇ ਆਧਾਰਿਤ ਸਿੱਖਿਆ ਨੂੰ ਸਮਝਣ ਲਈ ਵਿੱਦਿਅਕ ਦੌਰੇ ਬੇਸ਼ੁਮਾਰ ਮੌਕੇ ਪ੍ਰਦਾਨ ਕਰਦੇ ਹਨ।ਉਹਨਾਂ ਨੇ ਕਿਹਾ ਕਿ ਬੇਲਾ ਕਾਲਜ ਦੇ ਹਰ ਵਿਭਾਗ ਵੱਲੋਂ ਹਰ ਵਰ੍ਹੇ ਵਿੱਦਿਅਕ ਦੌਰਾ ਵਿਸ਼ੇ ਆਧਾਰਿਤ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਆਯੋਜਿਤ ਕੀਤੇ ਜਾਂਦੇ ਹਨ।ਉਹਨਾਂ ਨੇ ਪੋ੍ਰ. ਇਸ਼ੂ ਬਾਲਾ ਨੂੰ ਇਸ ਵਿੱਦਿਅਕ ਦੌਰੇ ਨੂੰ ਉਲੀਕਣ ਅਤੇ ਸੁਯੋਗ ਤਰੀਕੇ ਨਾਲ ਨੇਪਰੇ ਚਾੜਨ ਲਈ ਵਧਾਈ ਦਿੱਤੀ।ਇਸ ਮੌਕੇ ਪੋ੍. ਗਗਨਦੀਪ ਕੌਰ, ਡਾ. ਨਿਰਪਇੰਦਰ ਕੌਰ ਅਤੇ ਪੋ੍. ਨਵਨੀਤ ਕੌਰ ਹਾਜ਼ਰ ਸਨ।