
ਬੇਲਾ ਕਾਲਜ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਵਿਦਿਆਰਥੀਆਂ ਨੇ ਆਈ.ਆਈ.ਟੀ. ਰੋਪੜ ਦਾ ਕੀਤਾ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਵਿ ਦਿਆਰਥੀਆਂ ਨੇ ਆਈ.ਆਈ.ਟੀ. ਰੋਪੜ ਦੇ ਮਕੈਨੀਕਲ ਵਿਭਾਗ ਦਾ ਵਿੱਦਿਅਕ ਦੌਰਾ ਕੀਤਾ।ਇਸ ਮੌਕੇ ਦੌਰਾਨ ਡਾ. ਰਵੀ ਕਾਂਤ ਨੇ ਵਿ ਦਿਆਰਥੀਆਂ ਨੂੰ ਰਿਸਰਚ ਲੈਬਾਂ ਅਤੇ ਵਰਕਸ਼ਾਪ ਦਾ ਦੌਰਾ ਕਰਵਾਇਆ।ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਅਤੇ ਰੋਬੋਟਿਕਸ ਜਿਵੇਂ ਕਿ ਕੇ.ਯੂ.ਕੇ.ਏ. (ਕੂਕਾ) ਤੇ ਟੈਲਕ ਰੋਬੋਟਿਕਸ ਦੀ ਵਰਤੋਂ ਬਾਰੇ ਵਿ ਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਵਰਕਸ਼ਾਪ ਦੇ ਵਿੱਚ ਉਹਨਾਂ ਨੇ ਵਿਿਦਆਰਥੀਆਂ ਨੂੰ ਉੱਚ ਤੀਬਰਤਾ ਵਾਲੇ ਲੇਜ਼ਰ ਦੀ ਵਰਤੋਂ ਨਾਲ ਵੈਲਡਿੰਗ ਅਤੇ ਕਟਿੰਗ ਕਰਕੇ ਦਿਖਾਈ।ਇਸ ਵਿੱਚ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਬੀ.ਐੱਸ.ਸੀ. ਨਾਨ-ਮੈਡੀਕਲ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਇਸ ਦੌਰੇ ਨੇ ਵਿਦਿਆਰਥੀਆਂ ਅੰਦਰ ਬਹੁਤ ਉਤਸ਼ਾਹ ਪੈਦਾ ਕੀਤਾ ਜਦੋਂ ਉਹਨਾਂ ਨੇ ਕਿਤਾਬਾਂ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਲੇਜ਼ਰ ਦੀ ਆਮ ਜ਼ਿੰਦਗੀ ਵਿੱਚ ਵਰਤੋਂ ਦੇਖੀ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਐਕਸਪੀਰੀਐਂਸਲ ਲਰਨਿੰਗ ਨੂੰ ਵਧਾਉਣ ਲਈ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਹਨ ।ਇਸ ਵਿੱਚ ਫਿਜ਼ੀਕਲ ਸਾਇੰਸਜ਼ ਵਿਭਾਗ ਦੇ ਸਟਾਫ਼ ਮੈਂਬਰ ਪੋ੍. ਪਰਮਿੰਦਰ ਕੌਰ, ਡਾ. ਬਲਜੀਤ ਕੌਰ ਅਤੇ ਡਾ. ਦੀਪਿਕਾ, ਪੋ੍. ਨੇਹਾ ਚੌਹਾਨ, ਪੋ੍. ਸਪਨਦੀਪ ਕੌਰ, ਪੋ੍. ਪੂਜਾ ਵੀ ਸ਼ਾਮਲ ਸਨ।