
ਬੇਲਾ ਕਾਲਜ ਦੇ ਵਿਦਿਆਰਥੀ ਆਰ.ਬੀ.ਆਈ.ਕੁਇਜ਼ ਦੇ ਦੂਜੇ ਪੜਾਅ ਵਿੱਚ ਪੁੱਜੇ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗੈ੍ਰਜੂਏਟ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ 90 ਵੇਂ ਸਥਾਪਨਾ ਵਰੇ ਨੂੰ ਮੱੁਖ ਰੱਖਦਿਆਂ ਨੈਸ਼ਨਲ ਪੱਧਰ ਤੇ “ਆਰ.ਬੀ.ਆਈ 90 ਕੁਇਜ਼” ਦੇ ਪਹਿਲੇ ਪੜਾਅ ਵਿੱਚ ਮੱਲਾਂ ਮਾਰੀਆਂ ਹਨ।ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਕੁਇਜ਼ ਦੀ ਸਾਰੀ ਤਿਆਰੀ ਸਹਾਇਕ ਪ੍ਰੋਫ਼ੈਸਰ ਡਾ.ਨਰਿਪਇੰਦਰ ਕੌਰ ਵਲੋਂ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਇਹ ਕੁਇਜ਼ ਚਾਰ ਭਾਗਾਂ ਵਿਚ ਹੋਣਾ ਹੈ,ਜਿਸ ਵਿਚ ਸਭ ਤੋ ਪਹਿਲਾਂ ਪੂਰੇ ਭਾਰਤ ਦੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਆਨਲਾਈਨ ਕੁਇਜ਼ ਵਿਚ ਆਪਣੀ ਦਾਅਵੇਦਾਰੀ ਪੇਸ਼ ਕੀਤੀ।ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦਾਅਵੇਦਾਰੀ ਵਿਚ ਬੇਲਾ ਕਾਲਜ ਦੇ ਵਿਦਿ ਆਰਥੀਆਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਹੁਣ ਦੂਜੇ ਪੜਾਅ ਲਈ ਤਿਆਰੀ ਵਿੱਚ ਹਨ ।ਉਹਨਾਂ ਨੇ ਡਾ. ਨਰਿਪਇੰਦਰ ਕੌਰ ਨੂੰੰ ਉਹਨਾਂ ਦੀ ਸੁਚੱਜੀ ਅਗਵਾਈ ਲਈ ਵਧਾਈ ਦਿੱਤੀ।ਕਾਲਜ ਦੇ ਵਲੋਂ ਜੀਵਨਜੋਤ ਕੌਰ,ਦਿਕਸ਼ਪ੍ਰੀਤ ਕੌਰ ਨੇ ਕੁੜੀਆਂ ਦੀ ਟੀਮ ਲਈ ਸੰਸਥਾ ਦੀ ਪ੍ਰਤੀਨਿਧਤਾ ਕੀਤੀ ਅਤੇ ਦੂਜੇ ਗੇੜ ਵਿਚ ਆਪਣੀ ਥਾਂ ਬਣਾਈ। ਇਸ ਤੋਂ ਬਿਨਾਂ ਲੜਕਿਆਂ ਦੇ ਮੁਕਾਬਲੇ ਵਿਚ ਸ਼ਿਵਦੀਪ ਸਿੰਘ ਅਤੇ ਵਰੁਨ ਕੁਮਾਰ ਨੇ ਹਿੱਸਾ ਲਿਆ।ਵਿਭਾਗ ਮੁਖੀ ਪੋ੍ਰ. ਇਸ਼ੂ ਬਾਲਾ ਵਲੋਂ ਵਿਦਿਆਰਥੀਆਂ ਨੂੰ ਅਗਾਂਹ ਤੋਂ ਹੋਰ ਵਧੀਆ ਪ੍ਰਦਰਸ਼ਨ ਲਈ ਚੰਗੀ ਤਿਆਰੀ ਦੀ ਨਸੀਹਤ ਦਿੱਤੀ ਗਈ।ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਗਗਨਦੀਪ ਕੌਰ, ਪੋ੍ਰ. ਨਵਨੀਤ ਕੌਰ ਅਤੇ ਪੋ੍ਰ. ਇੰਦਰਪਾਲ ਕੌਰ ਹਾਜ਼ਰ ਸਨ।