Go Back

ਬੇਲਾ ਕਾਲਜ ਵਿਖੇ ਕੈਰੀਅਰ ਤੇ ਪਲੇਸਮੈਂਟ ਸੰਬੰਧੀ ਵਿਸ਼ੇਸ਼ ਲੈਕਚਰ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ,ਬੇਲਾ ਵਿਖੇ ਹਿਊਮੈਨਟੀਜ਼ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਕੈਰੀਅਰ ਅਤੇ ਪਲੇਸਮੈਂਟ ਸੰਬੰਧੀ ਜਾਣਕਾਰੀ ਦੇਣ ਹਿੱਤ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਬੁਲਾਰੇ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਰੀਅਰ ਪੋ੍ਰਗਰਾਮ ਵਿਦਿਆਰਥੀਆਂ ਨੂੰ ਉਹਨਾਂ ਦੇ ਹੁਨਰ, ਰੁੱਚੀਆਂ ਅਤੇ ਸਖਸ਼ੀਅਤ ਦੇ ਗੁਣਾਂ ਨਾਲ ਮੇਲ ਖਾਂਦੇ ਕੈਰੀਅਰ ਦੀ ਪਛਾਣ ਕਰਨ ਵਿੱਚ ਮੱਦਦ ਕਰਦੇ ਹਨ। ਇਸ ਵਿੱਚ ਸ. ਬਿਕਰਮ ਸਿੰਘ (ਏ.ਬੀ.ਐਮ.) ਨੇ ਰਿਲਾਇੰਸ ਨਿਪੁੰਨ ਲਾਈਫ਼ ਇੰਸ਼ੋਰੈਂਸ ਵੱਲੋਂ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਬੀਮਾ ਦੇ ਫ਼ਾਇਦਿਆਂ,ਬੱਚਤਾਂ,ਨਿਵੇਸ਼, ਸੇਵਾ ਮੁਕਤੀ ਯੋਜਨਾਵਾਂ ਸੰਬੰਧੀ ਵਿਸ਼ੇਸ਼ ਚਾਨਣਾ ਪਾਇਆ।ਇਸ ਤੋ ਬਿਨਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਲਈ ਸ਼ਾਮਿਲ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ।ਉਹਨਾਂ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਵਿਦਿਆਰਥੀ ਆਪਣੇ ਸਮੇਂ ਅਨੁਸਾਰ ਟ੍ਰੇਨਿੰਗ ਕਲਾਸਾਂ ਵਿੱਚ ਸਿਖਲਾਈ ਲੈ ਕੇ ਹੁਣ ਤੋਂ ਹੀ ਇਸ ਕਾਰਜ ਖੇਤਰ ਵਿੱਚ ਸਰਗਰਮ ਹੋ ਸਕਦੇ ਹਨ।ਉਹਨਾਂ ਨੇ ਅਖ਼ੀਰ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਭਾਸ਼ਣ ਦੇ ਅਖ਼ੀਰ ਵਿੱਚ ਵਿਭਾਗ ਮੁਖੀ ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਨੇ ਸ. ਬਿਕਰਮ ਸਿੰਘ ਦਾ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਇਸ ਭਾਸ਼ਣ ਤੋਂ ਜ਼ਰੂਰ ਹੀ ਵਿਦਿਆਰਥੀਆਂ ਨੂੰ ਆਪਣੇ ਹਿੱਤ ਯੋਗਤਾ ਅਨੁਸਾਰ ਕਿੱਤਾ ਚੁਨਣ ਵਿੱਚ ਲਾਭ ਹੋਵੇਗਾ। ਇਸ ਮੌਕੇ ਡਾ. ਮਮਤਾ ਅਰੋੜਾ,ਸਹਾਇਕ ਪੋ੍ਰਫੈਸਰ ਰੋਜ਼ੀ ਰਾਣੀ, ਸਹਾਇਕ ਪੋ੍ਫੈਸਰ ਲੈਫ਼ਟੀਨੈਂਟ ਪ੍ਰਿਤਪਾਲ ਸਿੰਘ ਅਤੇ ਸਹਾਇਕ ਪੋ੍ਫੈਸਰ ਅਮਰਜੀਤ ਸਿੰਘ ਮੌਜੂਦ ਸਨ।