Go Back

ਬੇਲਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਪ੍ਰੋਫੈਸ਼ਨਲ ਵਿਕਾਸ ਵਿਸ਼ੇ ਤੇ ਸੈਸ਼ਨ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਵਿਸ਼ੇਸ਼ “ਸੈਸ਼ਨ ਆਨ ਪੋ੍ਰਫੈਸ਼ਨਲ ਵਿਕਾਸ” ਵਿਸ਼ੇ ਤੇ ਮਾਹਿਰ ਭਾਸ਼ਣ ਕਰਵਾਇਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਸੈਸ਼ਨ ਵਿਭਾਗ ਮੁਖੀ ਇਸ਼ੂ ਬਾਲਾ ਦੀ ਅਗਵਾਈ ਅਧੀਨ ਕਰਵਾਇਆ ਗਿਆ। ਇਸ ਵਿਸ਼ੇਸ਼ ਸੈਸ਼ਨ ਵਿੱਚ ਸ਼੍ਰੀ ਪੰਕਜ ਗੋਇਲ ਅਤੇ ਸ਼੍ਰੀ ਕ੍ਰਿਸ਼ਨ ਗੋਇਲ ਵੈਟਰਨਜ਼ ਅਕਾਦਮੀ ਮੋਹਾਲੀ ਨੇ ਮਾਹਿਰ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਵਿਿਦਆਰਥੀਆਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਨੂੰ ਕਾਮਰਸ ਵਿਸ਼ੇ ਦੇ ਸੰਦਰਭ ਵਿੱਚ ਉਭਰ ਰਹੀਆਂ ਨਵੀਆਂ ਕਿੱਤਾਮੁਖੀ ਸੰਭਾਵਨਾਵਾਂ ਬਾਰੇ ਜਾਣੂੰ ਕਰਵਾਇਆ। ਸ਼੍ਰੀ ਪੰਕਜ ਗੋਇਲ ਨੇ ਇਸ ਮੌਕੇ ਵਿਿਦਆਰਥੀਆਂ ਨਾਲ ਮੁਕਾਬਲਾ ਪ੍ਰੀਖਿਆਵਾਂ, ਵੱਖੋ- ਵੱਖਰੀਆਂ ਵੈੱਬਸਾਈਟਾਂ ਅਤੇ ਰੁਜ਼ਗਾਰ ਮੌਕੇ ਪ੍ਰਦਾਨ ਕਰ ਰਹੀਆਂ ਕੰਪਨੀਆਂ ਅਤੇ ਖੇਤਰਾਂ ਬਾਰੇ ਚਾਨਣਾ ਪਾਇਆ।ਪੋ੍ਰਗਰਾਮ ਦੇ ਦੂਜੇ ਸੈਸ਼ਨ ਵਿੱਚ ਸ਼੍ਰੀ ਕ੍ਰਿਸ਼ਨ ਗੋਇਲ ਨੇ ਵਿਿਦਆਰਥੀਆਂ ਨੂੰ ਕਾਮਰਸ ਵਿਸ਼ੇ ਨਾਲ ਸੰਬੰਧਿਤ ਉਦਮਤਾ, ਅਤੇ ਕਿੱਤਿਆਂ ਦੀ ਚੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਖਾਸ ਤੌਰ ਤੇ ਲੌਜਿਸਟਿਕਸ, ਐਪਟੀਚਿਊਟ, ਸਟਾਰਟ ਅੱਪ ਆਦਿ ਵਿਿਸ਼ਆਂ ‘ਤੇ ਚਰਚਾ ਕੀਤੀ। ਦੋਹਾਂ ਬੁਲਾਰਿਆਂ ਦੇ ਅਖ਼ੀਰ ਵਿੱਚ ਗਤੀਵਿਧੀ ਕੁਆਰਡੀਨੇਟਰ ਪ੍ਰੋ. ਗਗਨਦੀਪ ਕੌਰ ਨੇ ਸਭ ਦਾ ਧੰਨਵਾਦ ਵਿਅਕਤ ਕੀਤਾ ਅਤੇ ਵੈਟਰਨਜ਼ ਅਕਾਦਮੀ ਨਾਲ ਹੋਏ ਐਮ.ਓ.ਯੂ. ਸੰਬੰਧੀ ਵਿਿਦਆਰਥੀਆਂ ਨੂੰ ਜਾਣੰੂ ਕਰਵਾਇਆ। ਇਸ ਮੌਕੇ ਡਾ. ਨਿਰਪਇੰਦਰ ਕੌਰ, ਪੋ੍ਰ. ਨਵਨੀਤ ਕੌਰ ਅਤੇ ਪੋ੍ਰ. ਇੰਦਰਪਾਲ ਕੌਰ ਹਾਜ਼ਰ ਸਨ।