
ਬੇਲਾ ਕਾਲਜ ਦੀ ਵਿਦਿਆਰਥਣ ਦੀ ਭਾਰਤ ਸਰਕਾਰ ਦੇ ‘ਖੇਲੋ ਇੰਡੀਆ’ ਮਿਸ਼ਨ ਲਈ ਨਿਸ਼ਾਨੇਬਾਜ ਵਜੋਂ ਸਲੈਕਸ਼ਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਦੀ ਨਿਸ਼ਾਨੇਬਾਜ ਵਜੋਂ ਭਾਰਤ ਸਰਕਾਰ ਦੇ ‘ਖੇਲੋ ਇੰਡੀਆ’ ਪ੍ਰੋਗਰਾਮ 2021 ਤਹਿਤ ਚੋਣ ਹੋਈ ਹੈ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਅਰਸ਼ਦੀਪ ਕੌਰ ਦੀ 10 ਮੀਟਰ ਏਅਰ ਪਿਸਟਲ ਟਰਾਇਲ ਮੁਕਾਬਲਿਆਂ ਵਿੱਚ ਚੋਣ ਹੋਈ ਹੈ। ਸ਼ੂਟਿੰਗ ਦੇ ਇਹ ਚੋਣ ਟਰਾਇਲ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ ਵਿਖੇ ਅਕਤੂਬਰ 21-22 ਨੂੰ ਆਯੋਜਿਤ ਕੀਤੇ ਗਏ ਜਿਹਨਾਂ ਵਿੱਚ ਨੈਸ਼ਨਲ ਲੈਵਲ ਤੇ 60 ਵਿਦਿਆਰਥਣਾਂ ਵਿੱਚੋਂ 16 ਵਿਦਿਆਰਥਣਾਂ ‘ਖੇਲੋ ਇੰਡੀਆ’ 2021 ਲਈ ਚੁਣੀਆਂ ਗਈਆਂ ਹਨ ਜਿਹਨਾਂ ਵਿੱਚ ਅਰਸ਼ਦੀਪ ਕੌਰ ਨੇ 568 ਸਕੋਰ ਨਾਲ ਨੌਵੀ ਪੁਜੀਸ਼ਨ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਸਲੈਕਟ ਹੋਏ ਵਿਦਿਆਰਥੀ ਅੱਗੇ ਏਸ਼ੀਅਨ ਗੇਮਜ਼ 2022 ਲਈ ਨਾਮਜ਼ਦ ਕੀਤੇ ਜਾਣੇ ਹਨ ਤੇ ਉਹਨਾਂ ਨੂੰ ਆਪਣੀ ਖੇਡ ਦੀ ਪ੍ਰੈਕਟਿਸ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਫਰੀ ਸਹੂਲਤਾਂ ਦੇ ਨਾਲ-ਨਾਲ 10,000 ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਵੇਗਾ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸੈਕਟਰੀ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਅਰਸ਼ਦੀਪ ਕੌਰ ਦੀ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਅਤੇ ਅਗਲੀਆਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਕੌਰ ਤੇ ਸਮੂਹ ਸਟਾਫ ਹਾਜਰ ਸੀ।