Go Back

ਬੇਲਾ ਕਾਲਜ ਵਿਖੇ ਸੈਣੀ ਚੈਰੀਟੇਬਲ ਟਰੱਸਟ ਨੇ ਵਜ਼ੀਫੇ ਵੰਡੇ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸੈਣੀ ਚੈਰੀਟੇਬਲ ਟਰੱਸਟ ਨੇ ਸੰਸਥਾ ਦੇ 27 ਵਿਦਿਆਰਥੀਆਂ ਨੂੰ ਵਿੱਤੀ ਮੱਦਦ ਪ੍ਰਦਾਨ ਕੀਤੀ। ਇਸ ਸਬੰਧੀ ਵਿਸਤ੍ਰਿਤ ਰੂਪ ਵਿੱਚ ਚਾਨਣਾ ਪਾਉਂਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਅਤੇ ਸੈਣੀ ਚੈਰੀਟੇਬਲ ਟਰੱਸਟ ਦਾ ਬਹੁਤ ਹੀ ਪੁਰਾਣਾ ਤੇ ਨਿੱਘਾ ਸੰਬੰਧ ਹੈ। ਟਰੱਸਟ ਵੱਲੋਂ ਹਰ ਵਰ੍ਹੇ ਲੋੜਵੰਦ, ਹੁਸ਼ਿਆਰ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਮੱਦਦ ਮੁਹੱਈਆ ਕਰਵਾਈ ਜਾਂਦੀ ਹੈ।ਉਹਨਾਂ ਦੱਸਿਆ ਕਿ ਇਸ ਮੌਕੇ ਸੰਸਥਾ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਅਜਮੇਰ ਸਿੰਘ ਤੰਬੜ ਚੇਅਰਮੈਨ ਅਤੇ ਪ੍ਰਧਾਨ ਤੇ ਡਾ. ਜਸਵੰਤ ਕੌਰ ਸੈਣੀ ਜੁਆਇੰਟ ਸਕੱਤਰ ਸੈਣੀ ਟਰੱਸਟ ਵੱਲੋਂ ਪੁੱਜੇ। ਉਹਨਾਂ ਨੇ ਸੰਸਥਾ ਦੇ 27 ਵਿਦਿਆਰਥੀਆਂ ਨੂੰ ਇੱਕ ਲੱਖ 71 ਹਜ਼ਾਰ ਰੁਪਏ ਦੀ ਮਾਲੀ ਮੱਦਦ ਪ੍ਰਦਾਨ ਕੀਤੀ। ਇਸ ਮੌਕੇ ਡਾ. ਅਜਮੇਰ ਸਿੰਘ ਨੇ ਵਜ਼ੀਫਾ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਦੇ ਜ਼ਰੀਏ ਆਪਣੇ ਜ਼ਿੰਦਗੀ ਦੇ ਨਿਸ਼ਾਨਿਆਂ ਤੇ ਪੁੱਜਣ ਦੀ ਨਸੀਹਤ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਹ ਮੱਦਦ ਹਰ ਵਰਗ ਦੇ ਜ਼ਰੂਰਤਮੰਦ ਵਿਦਿਆਰਥੀ ਨੂੰ ਦੇਣ ਲਈ ਸੈਣੀ ਟਰੱਸਟ ਵਚਨਬੱਧ ਹੈ। ਕਾਲਜ ਪ੍ਰਿੰਸੀਪਲ ਡਾ. ਸ਼ਾਹੀ ਨੇ ਟਰੱਸਟ ਦੇ ਪ੍ਰਧਾਨ ਅਤੇ ਸੁਯੰਕਤ ਸਕੱਤਰ ਦਾ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਅਤੇ ਲਾਭਪਾਤਰੀ ਮੌਜੂਦ ਸਨ।