Go Back

ਰੋਪੜ ਵਿਖੇ ਦਾਖਲਾ ਸੈਂਟਰ ਦਾ ਉਦਘਾਟਨ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਸ਼ੈਸ਼ਨ 2022-23 ਵਿੱਚ ਦਾਖਲੇ ਲਈ ਰੋਪੜ ਵਿਖੇ ਦਾਖਲਾ ਸੈਂਟਰ ਦਾ ਉਦਘਾਟਨ ਅੱਜ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੜਾਈ ਲਈ ਰੋਪੜ ਤੋਂ ਆਉਂਦੇ ਹਨ। ਉਹਨਾਂ ਦੀ ਸਹੂਲਤ ਲਈ ਰੋਪੜ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਜੇ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਕਾਲਜ ਦੀ ਜਗ੍ਹਾ ਲੋਕਲ ਰੋਪੜ ਸੈਂਟਰ ਵਿੱਚ ਆ ਕੇ ਆਪਣੇ ਦਾਖਲੇ ਲਈ ਪੁੱਛ-ਗਿੱਛ ਕਰ ਸਕਦੇ ਹਨ ਅਤੇ ਇੱਥੇ ਹੀ ਕਾਲਜ ਪ੍ਰਾਸਪੈਕਟਸ ਲੈ ਕੇ ਦਾਖਲ ਹੋ ਸਕਦ ੇ ਹਨ। ਫੀਸ ਵੀ ਇੱਥੇ ਹੀ ਜਮ੍ਹਾਂ ਕਰਾ ਸਕਦੇ ਹਨ। ਦਾਖਲਾ ਸੈਂਟਰ ਵਿੱਚ ਵਿਦਿਆਰਥੀ ਆਪਣੇ ਕੈਰੀਅਰ ਬਾਰੇ ਗਾਈਡੈਂਸ ਵੀ ਲੈ ਸਕਦ ੇ ਹਨ। ਬੇਲਾ ਕਾਲਜ ਵਿਖੇ ਵੱਖ-ਵੱਖ ਪੋਸਟ-ਗ੍ਰੈਜੂਏਟ ਕੋਰਸ ਜਿਵੇਂ ਐਮ.ਐਸ.ਸੀ. (ਬਾਇਓਟੈੱਕਨਾਲੋਜੀ), ਐਮ.ਐਸ.ਸੀ. (ਮੈਥ), ਐਮ.ਕਾਮ, ਐਮ.ਐਸ.ਸੀ. (ਆਈ.ਟੀ), ਐਮ.ਏ. (ਪੰਜਾਬੀ), ਐਮ.ਵਾਕ. (ਫੂਡ-ਪ੍ਰੋਸੈਸਿੰਗ) ਕੋਰਸ ਚੱਲ ਰਹੇ ਹਨ। ਇਸੇ ਤਰ੍ਹਾਂ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਬੀ.ਐਸ.ਸੀ. ਆਨਰਜ਼ (ਬਾਇਓਟੈੱਕਨਾਲੋਜੀ), ਬੀ.ਐਸ.ਸੀ. (ਨਾਨ-ਮੈਡੀਕਲ), ਬੀ.ਐਸ.ਸੀ. (ਕੰਪਿਊਟਰ ਸਾਇੰਸ), ਬੀ. ਕਾਮ., ਬੀ.ਸੀ.ਏ., ਬੀ.ਬੀ.ਏ., ਬੀ.ਏ. ਦੇ ਨਾਲ-ਨਾਲ ਵੋਕੇਸ਼ਨਲ ਪ੍ਰੋਗਰਾਮ ਜਿਹਨਾਂ ਵਿੱਚ ਬੀ.ਵਾਕ. (ਫੂਡ-ਪ੍ਰੋਸੈਸਿੰਗ), ਬੀ.ਵਾਕ. (ਰੀਟੇਲ ਮੈਨੇਜਮੈਂਟ ਅਤੇ ਆਈ.ਟੀ.), ਬੀ.ਵਾਕ. (ਰਿਨਿਊਏਬਲ ਐਨਰਜ਼ੀ ਟੈਕਨਾਲੋਜੀ) ਆਦਿ ਹਨ। ਇਸੇ ਤਰ੍ਹਾਂ ਵਿਦਿਆਰਥੀ ਸਕਿੱਲ ਹੱਬ ਦਾ ਫਾਇਦਾ ਉਠਾ ਸਕਦ ੇ ਹਨ।

ਇਸ ਦਾਖਲਾ ਸੈਂਟਰ ਦਾ ਸੰਪਰਕ ਨੰ. 88724-31915 ਹੈ। ਇਹ ਸੈਂਟਰ ਕਾਲਜ ਰੋਡ ਰੋਪੜ ਤੇ ਸਥਿੱਤ ਕਾਲਜ ਬੁੱਕ ਸ਼ਾਪ ਦੇ ਨਾਲ ਹੈ। ਇਸ ਉਦਘਾਟਨ ਦੌਰਾਨ ਮਠਿਆਈ ਵੰਡੀ ਗਈ ਅਤੇ ਹਾਜ਼ਰੀਨ ਨੂੰ ਕਾਲਜ ਵਿੱਚ ਵਿਦਿਆਰਥੀਆਂ ਲਈ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸ਼੍ਰੀ ਐਸ.ਕੇ. ਗੁਪਤਾ, ਸਹਾਇਕ ਪ੍ਰੋਫੈਸਰ ਇਸ਼ੂ ਬਾਲਾ, ਸਹਾਇਕ ਪ੍ਰੋਫੈਸਰ ਰੋਜ਼ੀ ਰਾਣੀ, ਸਹਾਇਕ ਪ੍ਰੋਫੈਸਰ ਕਿਰਨਜੀਤ ਕੌਰ, ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀ ਅਰਸ਼ਦੀਪ ਸਿੰਘ ਹਾਜਰ ਸੀ।