
ਬੇਲਾ ਕਾਲਜ ਵਿਖੇ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਸੈਮੀਨਾਰ
ਡਾ. ਭੀਮਇੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਕੀਤੀ ਸ਼ਿਰਕਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਪੰਜਾਬੀ, ਹਿਊਮੈਨਟੀਜ਼ ਅਤੇ ਅੰਗਰੇਜ਼ੀ
ਵਿਭਾਗ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ
ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਅਜੋਕੇ ਸਮੇਂ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਦਿਨ ਜਿੱਥੇ ਮਾਤ-
ਭਾਸ਼ਾ ਦੀ ਦੇਣ ਅਤੇ ਸੇਧ ਨੂੰ ਸਿਜਦਾ ਕਰਦਾ ਹੈ ਉੱਥੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਚਰਚਾ ਕਰਨ ਦਾ ਵੀ
ਵੱਡਮੁੱਲਾ ਸਮਾਂ ਹੈ। ਉਹਨਾਂ ਨੇ ਮੁੱਖ ਬੁਲਾਰੇ ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਵਿਸ਼ਵ ਪੰਜਾਬੀ ਸੈਂਟਰ, ਸਾਬਕਾ ਮੁਖੀ ਅਤੇ
ਪੋ੍ਰਫੈਸਰ ਪੰਜਾਬੀ ਸਾਹਿਤ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸਵਾਗਤ ਕੀਤਾ।ਡਾ. ਭੀਮਇੰਦਰ ਸਿੰਘ ਨੇ ਆਪਣੇ ਮਾਹਿਰ
ਭਾਸ਼ਣ ਵਿੱਚ ਮਾਤ ਭਾਸ਼ਾਵਾਂ ਦੇ ਮਹੱਤਵ, ਮਨੁੱਖੀ ਸੱਭਿਅਤਾ ਵਿੱਚ ਪਾਏ ਇਹਨਾਂ ਦੇ ਯੋਗਦਾਨ ਅਤੇ ਤਰੱਕੀ ਵਿੱਚ ਇਸ ਦੀ ਸਾਰਥਿਕਤਾ
ਬਾਰੇ ਚਰਚਾ ਕੀਤੀ। ਪੰਜਾਬੀ ਭਾਸ਼ਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਪੂਰੇ ਵਿਸ਼ਵ ਵਿੱਚ 1600 ਕਰੋੜ ਦੇ ਲਗਭਗ ਪੰਜਾਬੀ ਬੋਲਣ
ਵਾਲੇ ਬਾਸ਼ਿੰਦੇ ਹਨ ਅਤੇ ਇਹ ਬੋਲੀ ਅਤੇ ਪੰਜਾਬ ਦੀ ਹੀ ਵਿਸ਼ੇਸ਼ਤਾ ਹੈ ਕਿ ਇਹ ਹਰ ਧਰਤ ‘ਤੇ ਜਰਖੇਜ਼ ਹੋ ਰਹੀ ਹੈ। ਉਹਨਾਂ ਸਮੂਹ
ਪ੍ਰਤੀਭਾਗੀਆਂ ਨੂੰ ਸੁਨੇਹਾ ਦਿੱਤਾ ਕਿ ਉਧਾਰੀ ਬੋਲੀ ਨਾਲ ਕੋਈ ਵੀ ਸੂਬਾ ਅਤੇ ਮੁਲਕ ਤਰੱਕੀ ਨਹੀਂ ਕਰ ਸਕਦਾ। ਉਹਨਾਂ ਨਿਰਾਸ਼ਾ
ਪ੍ਰਗਟਾਈ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ, ਵਪਾਰ, ਪਰਿਵਾਰ, ਸਰਕਾਰ ਅਤੇ ਸਿੱਖਿਆ ਵਿੱਚੋਂ ਦੂਰ ਕੀਤਾ ਜਾ ਰਿਹਾ ਹੈ। ਇਸ ਮੌਕੇ
ਮੌਲਿਕ ਰਚਨਾ, ਪੋਸਟਰ ਬਣਾਉਣ ਦੇ ਮੁਕਾਬਲੇ ਹੋਏ। ਪੋ੍ਰਗਰਾਮ ਦੇ ਅਖ਼ੀਰ ਵਿੱਚ ਵਿਭਾਗ ਮੁਖੀ ਡਾ. ਹਰਪ੍ਰੀਤ ਕੌਰ ਨੇ ਮੁੱਖ ਬੁਲਾਰੇ
ਦਾ ਧੰਨਵਾਦ ਕੀਤਾ ਅਤੇ ਡਾ. ਸਤਵੰਤ ਕੌਰ ਸ਼ਾਹੀ ਨੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ
ਡਾ. ਸੁਰਜੀਤ ਕੌਰ ਅਤੇ ਪੋ੍ਰ. ਹਰਪ੍ਰੀਤ ਸਿੰਘ ਭਿਓਰਾ ਨੇ ਨਿਭਾਈ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।