
ਬੇਲਾ ਕਾਲਜ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਕੁਸ਼ਤੀ ਮੁਕਾਬਲਿਆਂ ਵਿੱਚ ਜਿੱਤੀ ਓਵਰਆਲ ਟਰਾਫੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕੁਸ਼ਤੀ ਖਿਡਾਰੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਫਰੀ ਸਟਾਇਲ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਵਰਆਲ ਟਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਏ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਫਰੀ ਸਟਾਇਲ ਮੁਕਾਬਲਿਆਂ ਵਿੱਚ 97 ਕਿੱਲੋ ਵਜ਼ਨ ਵਿੱਚ ਕਰਨ ਪਠਾਣੀਆ ਅਤੇ 125 ਕਿੱਲੋ ਵਿੱਚ ਗੁਰਜੀਤ ਸਿੰਘ ਨੇ ਸੋਨ ਤਗਮਾ, ਸੈਫ ਉੱਲਾ ਨੇ 79 ਕਿੱਲੋ ਵਿੱਚ ਸਿਲਵਰ, ਸੱਦਾਮ ਹੁਸੈਨ ਨੇ 74 ਕਿੱਲੋ ਵਿੱਚ ਬਰੌਨਜ਼ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਗਰੀਕੋ ਰੋਮਨ ਕੁਸ਼ਤੀ ਵਿੱਚ ਗੁਰਜੀਤ ਸਿੰਘ ਨੇ 97 ਕਿੱਲੋ ਭਾਰ ਵਿੱਚ ਸਿਲਵਰ, ਪਵਨਦੀਪ ਰਾਣਾ ਨੇ 77 ਕਿੱਲੋ ਵਿੱਚ ਅਤੇ ਜਗਵਿੰਦਰ ਸਿੰਘ ਨੇ 87 ਕਿੱਲੋ ਵਿੱਚ ਬਰੌਨਜ਼ ਤੱਗਮੇ ਜਿੱਤੇ। ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਖਿਡਾਰੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੁਸ਼ਨਾਇਆ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਜੇਤੂ ਖਿਡਾਰੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਸਨਮਾਨਿਤ ਕੀਤਾ ਅਤੇ ਨਾਲ ਹੀ ਉਹਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿੱਚ ਉਹ ਹੋਰ ਪੁਲਾਘਾਂ ਪੁੱਟ ਸਕਣ। ਕਾਲਜ ਪ੍ਰਬੰਧਕ ਕਮੇਟੀ ਅਤੇ ਪਿੰ੍ਰਸੀਪਲ ਵੱਲੋਂ ਇਸ ਵਧਾਈ ਦੇ ਮੌਕੇ ਵਿਿਦਆਰਥੀਆਂ ਅਤੇ ਸਟਾਫ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ ਸਮੇਤ ਸਮੂਹ ਸਟਾਫ ਹਾਜਰ ਸੀ।