
ਬੇਲਾ ਕਾਲਜ ਦਾ ਜ਼ੋਨਲ ਯੂਥ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ
ਥੀਏਟਰ ਦੀ ਓਵਰਆੱਲ ਟਰਾਫ਼ੀ ਕੀਤੀ ਹਾਸਿਲ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਰੋਪੜ-ਫਤਿਹਗੜ੍ਹ ਸਾਹਿਬ ਜ਼ੋਨ ਦੇ 28 ਤੋਂ 30 ਅਕਤੂਬਰ, 2024 ਤੱਕ ਦੋਆਬਾ ਐਜ਼ੂਕੇਸ਼ਨ ਕਾਲਜ ਘਟੌਰ ਵਿਖੇ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਹੈ ਕਿ ਇਸ ਨੇ ਥੀਏਟਰ ਦੀ ਓਵਰਆੱਲ ਟਰਾਫ਼ੀ ਹਾਸਿਲ ਕੀਤੀ ਹੈ। ਥੀਏਟਰ ਵਿੱਚ ਸਕਿੱਟ ਦਾ ਪਹਿਲਾ, ਮਿਿਮਕਰੀ ਦਾ ਪਹਿਲਾ ਅਤੇ ਮਾਈਮ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਵਰਨਣਯੋਗ ਹੈ ਕਿ ਸੰਸਥਾ ਨੇ ਸਕਿੱਟ ਦੀ ਵੰਨਗੀ ਵਿੱਚ ਜਿੱਤ ਦੀ ਹੈਟ੍ਰਿਕ ਕਾਇਮ ਕੀਤੀ ਹੈ। ਇਸ ਤੋਂ ਬਿਨਾਂ ਸਾਹਿਿਤਕ ਵੰਨਗੀ ਦੇ ਕਾਵਿ ਉਚਾਰਨ ਮੁਕਾਬਲੇ ਵਿੱਚ ਵਿਿਦਆਰਥਣ ਹਰਨੂਰ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਕਾਲਜ ਦੀ ਗਿੱਧਾ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਸਾਰੇ ਹੀ ਜੇਤੂ ਪ੍ਰਤੀਭਾਗੀਆਂ ਕੋਚ ਅਤੇ ਈਵੈਂਟ ਇੰਚਾਰਜ ਸਾਹਿਬਾਨ ਦਾ ਕਾਲਜ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਵਿਿਦਆਰਥੀਆਂ ਦੇ ਨਾਮ ਆਪਣੇ ਸੰਦੇਸ਼ ਵਿੱਚ ਸਮੂਹ ਪ੍ਰਤੀਭਾਗੀਆਂ ਦੀ ਸਰਾਹਨਾ ਕੀਤੀ ਅਤੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਇਸ ਸਫ਼ਲਤਾ ਦਾ ਸਿਹਰਾ ਡਾ. ਸ਼ਾਹੀ ਦੀ ਸੁਚੱਜੀ ਅਗਵਾਈ ਅਤੇ ਅਧਿਆਪਕਾਂ ਤੇ ਵਿਿਦਆਰਥੀਆਂ ਦੇ ਕਾਲਜ ਪ੍ਰਤੀ ਸਨੇਹ ਨੂੰ ਦਿੱਤਾ। ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਾਰੇ ਸਟਾਫ਼, ਕੋਚ ਸਾਹਿਬਾਨ ਅਤੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸੰਸਥਾ ਆਪਣੇ ਵਿਿਦਆਰਥੀਆਂ ਦੀ ਪ੍ਰਤਿਭਾ ਨਿਖਾਰਨ ਲਈ ਸਦਾ ਹੀ ਤਤਪਰ ਰਹੇਗੀ। ਇਸ ਦੇ ਨਾਲ ਹੀ ਪ੍ਰਿੰਸੀਪਲ ਡਾ. ਸ਼ਾਹੀ ਨੇ ਯੂਥ ਫੈਸਟੀਵਲ ਕੋਆਰਡੀਨੇਟਰ ਪੋ੍ਰ. ਸੁਨੀਤਾ ਰਾਣੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਸਮੂਹ ਕੋਚ, ਇੰਚਾਰਜ ਸਾਹਿਬਾਨ ਅਤੇ ਵਿਿਦਆਰਥੀ ਹਾਜ਼ਰ ਸਨ।