
ਬੇਲਾ ਕਾਲਜ ਦੇ ਪੀ.ਜੀ. ਕੰਪਿਊਟਰ ਵਿਭਾਗ ਨੇ ਕਰਵਾਇਆ “ਦੀਕਸ਼ਾਆਰੰਭ” ਪੋ੍ਰਗਰਾਮ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਬੀ.ਸੀ.ਏ, ਪੀ.ਜੀ.ਡੀ.ਸੀ.ਏ ਅਤੇ ਐਮ.ਐਸ.ਸੀ. (ਆਈ.ਟੀ.) ਦੇ ਵਿਦਿਆਰਥੀਆਂ ਲਈ ਖਾਸ ਓਰੀਏਨਟੇਸ਼ਨ ਪੋ੍ਰਗਰਾਮ “ਦੀਕਸ਼ਾਆਰੰਭ” ਦਾ ਆਯੋਜਨ ਕੀਤਾ ਗਿਆ। ਇਹ ਪੋ੍ਰਗਰਾਮ ਵਿਭਾਗ ਮੁਖੀ ਸ਼੍ਰੀ ਰਾਕੇਸ਼ ਜੋਸ਼ੀ ਦੀ ਦੇਖ-ਰੇਖ ਅਧੀਨ ਕਰਵਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰੇ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖੀ ਅਤੇ ਉਹਨਾਂ ਨੂੰ ਆਪਣੇ ਇਸ ਅਕਾਦਮਿਕ ਸਫ਼ਰ ਨੂੰ ਬਿਹਤਰੀਨ ਬਣਾਉਣ ਦੀ ਨਸੀਹਤ ਦਿੱਤੀ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਇਹ ਪੋ੍ਰਗਰਾਮ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਚੰਗੇਰੀ ਸਹਿਕਾਰਤਾ ਬਣਾਉਣ ਦੇ ਮਕਸਦ ਨਾਲ ਉਲੀਕਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਚੁਣੇ ਗਏ ਕੋਰਸਾਂ ਦੀਆਂ ਭਵਿੱਖੀ ਸੰਭਾਵਨਾਵਾਂ, ਸਟੂਡੈਂਟ ਸਪੋਟ ਸਰਵਿਸਜ਼, ਆਈ.ਟੀ. ਸੁਸਾਇਟੀ, ਕਾਲਜ ਕੈਂਪਸ ਦੀਆਂ ਨੀਤੀਆਂ ਅਤੇ ਵਿਵਹਾਰ ਆਦਿ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਅਖ਼ੀਰ ਵਿੱਚ ਵਿਦਿਆਰਥੀਆਂ ਦੀਆਂ ਕੁਝ ਸੱਭਿਅਕ ਅਤੇ ਖੇਡ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਸੀਨੀਅਰ ਵਿਦਿਆਰਥੀਆਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਇਸ ਮੌਕੇ ਪੋ੍. ਦਿਨੇਸ਼ ਕੁਮਾਰ, ਪੋ੍. ਨੀਤੂ ਸ਼ਰਮਾ, ਪੋ੍. ਕਿਰਨਦੀਪ ਕੌਰ, ਪੋ੍. ਰੁਪਿੰਦਰ ਕੌਰ, ਪੋ੍. ਗੁਰਸ਼ਰਨ ਕੌਰ ਅਤੇ ਪੋ੍. ਜਸਪ੍ਰੀਤ ਕੌਰ ਹਾਜ਼ਰ ਸਨ।