
ਬੇਲਾ ਕਾਲਜ ਵਿਖੇ ਸਰਟੀਫਿਕੇਟ ਕੋਰਸ 15 ਅਪ੍ਰੈਲ ਤੋਂ ਸ਼ੁਰੂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਵਿਸ਼ੇਸ਼ 30 ਦਿਨਾਂ ਸਰਟੀਫਿਕੇਟ ਕੋਰਸ 15 ਅਪ੍ਰੈਲ 2025 ਤੋਂ ਸ਼ੁਰੂ ਹੋ ਰਹੇ ਹਨ। ਇਸ ਬਾਰੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹਨਾਂ ਸਰਟੀਫਿਕੇਟ ਕੋਰਸਾਂ ਦੇ ਬਰੋਸ਼ਰ ਨੂੰ ਰਸਮੀ ਤੌਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਵੱਲੋਂ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਪੋ੍ਰਗਰਾਮ ਕਨਵੀਨਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਉਹਨਾਂ ਇਹਨਾਂ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਲਾ ਕਾਲਜ ਵਿਖੇ ਇਸ ਵਰ੍ਹੇ ਬੇਸਿਕ ਆਫ਼ ਕੰਪਿਊਟਰਜ਼ ਐਂਡ ਇੰਟਰਨੈੱਟ, ਸਪੋਕਨ ਇੰਗਲਿਸ਼ ਐਂਡ ਪਰਸਨੈਲਿਟੀ ਡਿਵੈੱਲਪਮੈਂਟ, ਬੇਸਿਕਜ਼ ਆਫ਼ ਫੂਡ ਪੋ੍ਰਸੈਸਿੰਗ ਅਤੇ ਬਿਊਟੀਸ਼ੀਅਨ ਕੋਰਸ ਕਰਵਾਏ ਜਾਣਗੇ। ਇਹ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਲਈ ਆਪਣੇ ਵਿਹਲੇ ਸਮੇਂ ਦਾ ਸਦਉਪਯੋਗ ਕਰਨ ਦਾ ਵੱਡਮੁੱਲਾ ਮੌਕਾ ਹੈ। ਪ੍ਰਿੰਸੀਪਲ ਡਾ. ਸ਼ਾਹੀ ਨੇ ਕਿਹਾ ਕਿ ਬੇਲਾ ਕਾਲਜ ਇੱਕ ਲੰਮੇ ਅਰਸੇ ਤੋਂ ਹਰ ਵਰ੍ਹੇ ਕਈ ਸਰਟੀਫਿਕੇਟ ਕੋਰਸ ਵਿਦਿਆਰਥੀਆਂ ਲਈ ਮੁਹੱਈਆ ਕਰਵਾਉਂਦਾ ਹੈ ਅਤੇ ਅਨੇਕਾਂ ਹੀ ਵਿਦਿਆਰਥੀ ਇਹਨਾਂ ਦਾ ਲਾਹਾ ਲੈਂਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਕਾਲਜ ਕੈਂਪਸ ਵਿਖੇ ਇਹਨਾਂ ਕੋਰਸਾਂ ਲਈ ਰਜਿਸਟੇ੍ਰਸ਼ਨ ਕਰ ਸਕਦੇ ਹਨ। ਬੇਲਾ ਕਾਲਜ ਲਈ ਇਸ ਵਰ੍ਹੇ ਇਹ ਕੋਰਸ ਖਾਸ ਤੌਰ ਤੇ ਮਹੱਤਵਪੂਰਨ ਹਨ ਕਿਉਂਕਿ ਆਟੋਨੋਮਸ ਦਰਜਾ ਪ੍ਰਾਪਤ ਹੋਣ ਤੇ ਇਹ ਕੋਰਸ ਇਸੇ ਅਧੀਨ ਕਰਵਾਏ ਜਾਣਗੇ। ਉਹਨਾਂ ਆਉਣ ਵਾਲੇ ਸੈਸ਼ਨ ਦੇ ਦਾਖਲਿਆਂ ਸੰਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿੱਤ ਦੱਸਿਆ ਕਿ ਪੂਰਨ ਆਟੋਨੋਮਸ ਦਰਜਾ ਮਿਲਣਾ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਵਿਦਿਆਰਥੀਆਂ ਅਤੇ ਇਲਾਕੇ ਲਈ ਇਹ ਬਹੁਤ ਹੀ ਮਹੱਤਵਪੂਰਨ ਸਿੱਧ ਹੋਵੇਗਾ। ਇਸ ਮੌਕੇ ਡਾ. ਸ਼ੇਲੇਸ਼ ਸ਼ਰਮਾ, ਡਾ. ਮਮਤਾ ਅਰੋੜਾ, ਪੋ੍. ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਪੋ੍. ਗਗਨਦੀਪ ਕੌਰ, ਪੋ੍ਰ. ਇਸ਼ੂ ਬਾਲਾ, ਪੋ੍. ਗੁਰਲਾਲ ਸਿੰਘ, ਪੋ੍. ਰਾਕੇਸ਼ ਜੋਸ਼ੀ, ਪੋ੍. ਪਰਮਿੰਦਰ ਕੌਰ, ਲੈਫਟੀਨੈਂਟ ਪੋ੍. ਪ੍ਰਿਤਪਾਲ ਸਿੰਘ ਡਾ. ਅਣਖ ਸਿੰਘ, ਪੋ੍. ਮਨਪ੍ਰੀਤ ਕੌਰ ਅਤੇ ਪੋ੍. ਭਾਰਤੀ ਹਾਜ਼ਰ ਸਨ।