
ਬੇਲਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਆਈ.ਆਈ.ਸੀ, ਰਿਸਰਚ ਕਮੇਟੀ, ਪੋਸਟ ਗੈ੍ਰਜੂਏਟ ਬਾਇਓਟੈੱਕਨਾਲੋਜ਼ੀ ਅਤੇ ਫੂਡ ਪੋ੍ਸੈਸਿੰਗ ਵਿਭਾਗ, ਪੋਸਟ ਗੈ੍ਰਜੂਏਟ ਫਿਜ਼ੀਕਲ ਸਾਇੰਸ ਵਿਭਾਗ ਵੱਲੋਂ ਵੱਖੋ-ਵੱਖਰੀਆਂ ਗਤੀਵਿਧੀਆਂ ਕਰਵਾ ਕੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰਾਸ਼ਟਰੀ ਵਿਗਿਆਨ ਦਿਵਸ ਪ੍ਰਸਿੱਧ ਵਿਗਿਆਨੀ ਡਾ. ਸੀ.ਵੀ. ਰਮਨ ਦੀ ਯਾਦ ਨੂੰ ਸਮਰਪਿਤ ਹੈ। ਇਸ ਵਰ੍ਹੇ ਇਹ ਦਿਵਸ ਸੰਸਥਾ ਵੱਲੋਂ “ਇੰਮਪਾਵਰਿੰਗ ਇੰਡੀਅਨ ਯੂਥ ਫਾਰ ਗਲੋਬਲ ਲੀਡਰਸ਼ਿਪ ਇੰਨ ਸਾਇੰਸ ਐਂਡ ਇੰਨੋਵੇਸ਼ਨ ਫਾਰ ਵਿਕਸਿਤ ਭਾਰਤ” ਦੇ ਥੀਮ ਤਹਿਤ ਕਰਵਾਇਆ ਗਿਆ। ਫਿਜ਼ੀਕਲ ਸਾਇੰਸ ਵਿਭਾਗ ਵੱਲੋਂ ਵਰਕਿੰਗ ਮਾਡਲ ਦੇ ਮੁਕਾਬਲੇ ਵਿਭਾਗ ਮੁਖੀ ਪੋ੍. ਪਰਮਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ। ਜਿਸ ਵਿੱਚ ਪੋ੍ਰ. ਗੁਰਲਾਲ ਸਿੰਘ, ਪੋ੍ਰ. ਰਾਕੇਸ਼ ਜੋਸ਼ੀ ਅਤੇ ਪੋ੍ਰ. ਇਸ਼ੂ ਬਾਲਾ ਨੇ ਜੱਜਮੈਂਟ ਦੀ ਜ਼ਿੰਮੇਵਾਰੀ ਨਿਭਾਈ। ਇਸ ਵਿੱਚ ਵਿਿਦਆਰਥੀਆਂ ਵੱਲੋਂ ਉਤਮ ਦਰਜੇ ਦੇ ਵਰਕਿੰਗ ਮਾਡਲ ਪੇਸ਼ ਕੀਤੇ ਗਏ। ਬਾਇਓਟੈੱਕਨਾਲੋਜ਼ੀ ਅਤੇ ਫੂਡ ਪੋ੍ਸੈਸਿੰਗ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਗਿਆਨ ਖੇਤਰ ਵਿੱਚ ਅਕਾਦਮਿਕ ਖੋਜ ‘ਤੇ ਵਿਦਆਰਥੀਆਂ ਨੇ ਪੋਸਟਰ ਪੇਸ਼ਕਾਰੀਆਂ ਦਿੱਤੀਆਂ। ਇਹ ਪੋਸਟਰ ਪੇਸ਼ਕਾਰੀ ਮੁਕਾਬਲੇ ਵਿਭਾਗ ਮੁਖੀ ਡਾ. ਮਮਤਾ ਅਰੋੜਾ ਦੀ ਅਗਵਾਈ ਅਧੀਨ ਕਰਵਾਏ ਗਏ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਵਿਿਦਆਰਥੀਆਂ ਵਿੱਚ ਵਿਿਗਆਨ ਸੰਬੰਧੀ ਜਾਣਕਾਰੀ, ਖੋਜ ਖੇਤਰ ਦੀ ਮਹੱਤਤਾ ਅਤੇ ਵਿਚਾਰ ਨਵੀਨਤਾ ਨੂੰ ਵਧਾਉਣਾ ਸੀ। ਪੋ੍ਰਗਰਾਮ ਦੇ ਅਖ਼ੀਰ ਵਿੱਚ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਵੱਲੋਂ ਜੇਤੂ ਵਿਦਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀ ਮੌਜੂਦ ਸਨ।