
ਬੇਲਾ ਕਾਲਜ ਤੇ ਐਨ.ਜੀ.ਓ. ਵਿਚਕਾਰ ਸਮਝੌਤਾ-ਪੱਤਰ ਤੇ ਦਸਤਖਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਅਤੇ ਆਈ.ਆਈ.ਟੀ.ਰੋਪੜ ਦੇ ਵਿਦਿਆਰਥੀਆਂ ਦੁਆਰਾ ਸ਼ੁਰੂ ਕੀਤੀ ਗਈ ਗੈਰ-ਮੁਨਾਫ਼ਾ ਸੰਸਥਾ ‘ਪਹਿਚਾਨ ਏਕ ਸਫ਼ਰ’ ਦਰਮਿਆਨ ਮੈਮੋਡਰੰਮ ਆਫ਼ ਅੰਡਰਸਟੈਡਿੰਗ ਤੇ ਦਸਤਖਤ ਹੋਏ। ਬੇਲਾ ਕਾਲਜ ਨੇ ਸਮਾਜ ਸੇਵਾ ਅਤੇ ਸਮਰਪਣ ਭਾਵ ਨਾਲ ਆਲੇ-ਦੁਆਲੇ ਦੇ ਪੰਜ ਪਿੰਡ ਉੱਨਤ ਭਾਰਤ ਅਭਿਆਨ ਅਧੀਨ ਲਏ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਸੇਵਾ ਭਾਵ ਹੀ ‘ਪਹਿਚਾਨ ਏਕ ਸਫ਼ਰ’ ਐਨ.ਜੀ.ਓ. ਨਾਲ ਸਮਝੌਤਾ-ਪੱਤਰ ਦਸਤਖਤ ਕਰਨ ਦਾ ਮੁੱਖ ਆਧਾਰ ਬਣਿਆ ਹੈ। ਇਹ ਪੱਤਰ ਤਹਿਤ ਦੋਨੋਂ ਸੰਸਥਾਵਾਂ ਦੇ ਵਿਦਿਆਰਥੀ ਮਿਲ ਕੇ ਲੋੜਵੰਦ ਤਬਕੇ ਦੇ ਬੱਚਿਆਂ ਅਤੇ ਵਿਦਿਆਰਥੀਆਂ ਲਈ ਮੁਫ਼ਤ ਅਕਾਦਮਿਕ ਗਤੀਵਿਧੀਆਂ ਕਰਾਉਣ ਵਿੱਚ ਸਹਾਈ ਹੋਣਗੀਆਂ। ਦੋਵੇਂ ਸੰਸਥਾਵਾਂ ਰੋਪੜ ਜ਼ਿਲੇ੍ਹੇ ਵਿੱਚ ਕਿੱਤਾ, ਸਿਹਤ, ਅਤੇ ਵਿਗਆਨ ਨਾਲ ਜੁੜੇ ਵਿਿਸ਼ਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕਰਨਗੀਆਂ। ਇਸ ਤੋਂ ਬਿਨਾਂ ਦੋਵੇਂ ਹੀ ਸੰਸਥਾਵਾਂ ਵੱਲੋਂ ਆਧੁਨਿਕ ਤਕਨਾਲੋਜੀ ਅਤੇ ਆਮ ਲੋਕਾਂ ਲਈ ਇਸ ਦੀ ਵਰਤੋਂ ਨੂੰ ਸੁਖਾਵਾਂ ਬਣਾਉਣ ਦੇ ਲਈ ਸਕੂਲਾਂ, ਕਾਲਜਾਂ, ਅਤੇ ਪਿੰਡਾਂ ਵਿੱਚ ਵੱਖੋ-ਵੱਖਰੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਸਮਝੌਤਾ-ਪੱਤਰ ਤਿੰਨ ਸਾਲ ਲਈ ਕਾਰਜ਼ਸ਼ੀਲ ਰਹੇਗਾ। ਡਾ. ਸ਼ਾਹੀ ਨੇ ਇਸ ਮੌਕੇ ਮਿਸ. ਰੁਚਿਤਾ, ਪ੍ਰਧਾਨ ‘ਪਹਿਚਾਨ ਏਕ ਸਫ਼ਰ’ ਅਤੇ ਜੈ. ਗੋਇਲ, ਉਪ ਪ੍ਰਧਾਨ ਦਾ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਪਰਮਿੰਦਰ ਕੌਰ, ਡਾ. ਦੀਪਿਕਾ, ਪੋ੍ਰ. ਹਰਪ੍ਰੀਤ ਕੌਰ ਅਤੇ ਪੋ੍ਰ. ਰਿੰਪੀ ਹਾਜ਼ਰ ਸਨ।