Go Back

ਬੇਲਾ ਕਾਲਜ ਵਿਖੇ ਭਾਰਤ ਸਰਕਾਰ ਦੁਆਰਾ ਆਯੋਜਿਤ ‘ਈਚ ਵਨ ਰੀਚ ਵਨ’ ਮਿਸ਼ਨ ਦੀ ਸ਼ੁਰੂਆਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ ਰੂਰਲ ਐਜੂਕੇਸ਼ਨ, ਹਾਇਰ ਐਜੂਕੇਸ਼ਨ ਵਿਭਾਗ, ਸਿੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ‘ਈਚ ਵਨ ਰੀਚ ਵਨ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ । ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਿµਸੀਪਲ ਡਾ. ਸਤਵµਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਅਧਿਆਪਕ ਅਤੇ ਵਿਿਦਆਰਥੀ ਸਮਾਜ ਸੇਵਾ ਤਹਿਤ ਲੋਕਾਂ ਵਿੱਚ ਕੋਵਿਡ-19 ਮਹਾਂਮਾਰੀ ਬਾਰੇ ਜਾਣਕਾਰੀ ਸਾਂਝੀ ਕਰਨ ਤੇ ਭਾਵਨਾਤਮਕ ਸਹਾਇਤਾ ਕਰਨ ਸਬੰਧੀ ਆਪਣਾ ਯੋਗਦਾਨ ਪਾਉਣਗੇ। ਇਹ ਪ੍ਰੋਗਰਾਮ 20 ਦਿਨ ਚੱਲੇਗਾ, ਜਿਸ ਵਿੱਚ ਹਰ ਅਧਿਆਪਕ 5 ਵਲੰਟੀਅਰ ਵਿਿਦਆਰਥੀਆਂ ਨਾਲ ਮਿਲ ਕੇ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਉੱਚ ਸਿੱਖਿਆ ਵਿਭਾਗ ਦੇ ਇਸ ਮਿਸ਼ਨ ਤਹਿਤ ਸਮਾਜ ਵਿੱਚ ਕੋਰੋਨਾ ਪ੍ਰਤੀ ਜਾਣਕਾਰੀ ਤੇ ਜਾਗਰੂਕਤਾ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਸਮਾਜ ਵਿੱਚ ਇੱਕ ਲੜੀ ਸਥਾਪਿਤ ਕਰਨਗੇ ਤਾਂ ਕਿ ਆਪਣੇ ਆਲੇ-ਦੁਆਲੇ ਹਰੇਕ ਵਿਅਕਤੀ ਤੱਕ ਪਹੁੰਚ ਕੀਤੀ ਜਾ ਸਕੇ। ਇਸ ਦੇ ਅੰਤਰਗਤ ਪੰਜ ਟੀਮਾਂ ਬਣਾਈਆਂ ਗਈਆਂ ਹਨ।ਪਹਿਲੀ ਟੀਮ ਹਸਪਤਾਲਾਂ ਵਿੱਚ ਆਈ.ਸੀ.ਯੂ., ਬਿਸਤਰ, ਵੈਂਟੀਲੈਟਰ, ਕੋਵਿਡ ਹੈਲਪ-ਲਾਇਨ ਨੰਬਰ , ਕੋਵਿਡ ਟੈਸਟ ਸੈਂਟਰਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗੀ। ਦੂਜੀ ਟੀਮ ਵੈਕਸੀਨੇਸ਼ਨ ਸੈਂਟਰ, ਬਲੱਡ, ਆਕਸੀਜਨ ਦੀ ਉਪਲੱਬਧਤਾ ਤੇ ਕੰਮ ਕਰੇਗੀ। ਤੀਸਰੀ ਟੀਮ ਭਾਵਨਾਤਮਕ ਸਹਾਇਤਾ ਕਰੇਗੀ ਜਿਸ ਵਿੱਚ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਵੇਗੀ। ਚੌਥੀ ਟੀਮ ਤੰਦਰੂਸਤੀ ਜਾਗਰੂਕਤਾ, ਖਾਣੇ ਦੀ ਉਪਲੱਬਧੀ, ਮਾਸਕ ਵੰਡਣਾ ਤੇ ਕੰਮ ਕਰੇਗੀ। ਪੰਜਵੀਂ ਟੀਮ ਹਰ ਤਰ੍ਹਾਂ ਦੀ ਮੱਦਦ ਲਈ ਤਿਆਰ ਰਹੇਗੀ। ਭਾਰਤ ਸਰਕਾਰ ਦੇ ਮੰਤਰਾਲੇ ਵੱਲੋਂ ਪੂਰੇ ਭਾਰਤ ਵਿੱਚ ਆਨ-ਲਾਈਨ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਆਨ-ਲਾਈਨ ਪ੍ਰੋਗਰਾਮ ਵਿੱਚ ਡਾ. ਸਤਵੰਤ ਕੌਰ ਸ਼ਾਹੀ ਪ੍ਰਿੰਸੀਪਲ ਅਤੇ ਡਾ.ਮਮਤਾ ਅਰੋੜਾ (ਕੋਆਰਡੀਨੇਟਰ) ਨੇ ਵੀ ਸ਼ਮੂਲੀਅਤ ਕੀਤੀ। ਬਾਅਦ ਵਿੱਚ ਮੀਟਿੰਗ ਕਰਕੇ ਵੱਖ-ਵੱਖ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਪ੍ਰਫਾਰਮੇ ਵੰਡੇ ਗਏ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੋਂਗੀਆ, ਸਕੱਤਰ ਜਗਵਿੰਦਰ ਸਿੰਘ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਾਲਜ ਦੇ ਇਸ ਕੰਮ ਦੀ ਬਹੁਤ ਹੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜਰ ਸੀ ।