Go Back

ਬੇਲਾ ਕਾਲਜ ਵਿਖੇ ਸਮੂਹ ਸਟਾਫ਼ ਨੂੰ ਐਮ. ਆਈ. ਐਸ. ਦੀ ਟੇ੍ਰਨਿੰਗ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ (ਰੋਪੜ) ਵਿਖੇ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਲਈ ਨਵੇਂ ਵਿੱਦਿਅਕ ਵਰ੍ਹੇ ਦੇ ਸੰਦਰਭ ਵਿੱਚ ਮੈਨਜਮੈਂਟ ਇੰਨਫੋਰਮੇਸ਼ਨ ਸਿਸਟਮ (ਐਮ. ਆਈ. ਐਸ.) ਸੰਬੰਧੀ ਟੇ੍ਰਨਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਟਾਫ਼ ਨੂੰ ਕਾਲਜ ਦੇ ਆਨਲਾਈਨ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਾਰੀ ਪ੍ਰਕਿਰਿਆ ਦਾ ਇੱਕ ਆਨਲਾਈਨ ਪ੍ਰਦਰਸ਼ਨ ਦਿਖਾਇਆ ਗਿਆ।ਅਧਿਆਪਨ ਅਮਲੇ ਦੇ ਸਵਾਲ-ਜਵਾਬ ਵੀ ਕੀਤੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਐਮ. ਆਈ. ਐਸ. ਪੋਰਟਲ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨੱਜਿਠਣ ਲਈ ਇੱਕ ਵਧੀਆ ਸਾਧਨ ਹੈ। ਇਸ ਆਨਲਾਈਨ ਪੋਰਟਲ ‘ਤੇ ਕਾਲਜ ਵਿਦਿਆਰਥੀਆਂ ਦਾ ਡਾਟਾ ਜ਼ਰੂਰਤ ਅਨੁਸਾਰ ਭਰਿਆ ਅਤੇ ਖ਼ਾਰਜ ਕੀਤਾ ਜਾ ਸਕਦਾ ਹੈ।ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਪੋਰਟਲ ਵਿਦਿਆਰਥੀਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਅਤੇ ਫ਼ੀਸ ਆਦਿ ਸੰਬੰਧੀ ਸਮੇਂ-ਸਮੇਂ ਤੇ ਅਲਰਟ ਦਿੰਦਾ ਰਹੇਗਾ। ਅੰਤ ਵਿੱਚ ਉਹਨਾਂ ਨੇ ਸ. ਹਰਸੁਖਵੀਰ ਸਿੰਘ ਅਤੇ ਸ. ਦਲਮਿੰਦਰ ਸਿੰਘ ਜੀ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਹ ਟੇ੍ਰਨਿੰਗ ਦੇਣ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।