Go Back

ਬੇਲਾ ਕਾਲਜ ਨੇ ਸਾਹਿਤ ਦੀ ਪ੍ਰਫੁੱਲਤਾ ਲਈ ਕਰਵਾਈ ਸਾਹਿਤਕ ਮਿਲਣੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ‘ਚ ਸਾਹਿਤ ਦੀ ਪ੍ਰਫੁੱਲਤਾ ਲਈ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਸੁਰਜੀਤ ਸੁਮਨ ਜੀ ਨਾਲ਼ ਸਾਹਿਤਕ ਮਿਲਣੀ ਕਰਵਾਈ ਗਈ। ਇਸ ਸਾਹਿਤਕ ਸਮਾਗਮ ਵਿੱਚ ਸੁਰਜੀਤ ਸੁਮਨ ਜੀ ਦੀ ਕਿਤਾਬ ‘ਅਗਨ ਕੁੰਡ ਦਾ ਕਰਣ ਦੁਆਰ’ਤੇ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਸਾਹਿਤਕ ਸਮਾਗਮ ਦੇ ਸੁਆਗਤੀ ਸ਼ਬਦ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਂਝੇ ਕੀਤੇ। ਇਸ ਤੋਂ ਬਾਅਦ ਸੁਰਜੀਤ ਸੁਮਨ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਭਨਾਂ ਸਰੋਤਿਆਂ ਨੂੰ ਸ਼ਰਸਾਰ ਕੀਤਾ। ਸਾਹਿਤਕ ਸਮਾਗਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।‘ਅਗਨ ਕੁੰਡ ਦਾ ਕਰਣ ਦੁਆਰ’ ਪੁਸਤਕ ਦਾ ਰਿਿਵਊ ਡਾ. ਸੁਰਜੀਤ ਕੌਰ ਵੱਲੋਂ ਆਕਰਸ਼ਮਈ ਸ਼ਬਦਾਵਲੀ ਵਿੱਚ ਪੜਿਆ ਗਿਆ। ਸਾਹਿਤਕਾਰ ਰਾਬਿੰਦਰ ਰੱਬੀ ਅਤੇ ਡਾ. ਸ਼ਾਮ ਸਿੰਘ ਕੁੰਡਲਸ ਨੇ ਸਾਹਿਤ ਦੀਆਂ ਬਾਰੀਕੀਆਂ ਬਾਰੇ ਖੂਬ ਚਾਨਣਾ ਪਾਇਆ। ਸਹਾਇਕ ਪ੍ਰੋ. ਰਮਨਿੰਦਰ ਸਿੰਘ ਨੇ ‘ਅਗਨ ਕੁੰਡ ਦਾ ਕਰਣ ਦੁਆਰ’ ਪੁਸਤਕ ਵਿੱਚੋਂ ਕਵਿਤਾਵਾਂ ਨੂੰ ਸੰਗੀਤਮਈ ਅੰਦਾਜ਼ ਵਿੱਚ ਪੇਸ਼ ਕੀਤਾ। ਇਸ ਸਾਹਿਤਕ ਸਮਾਗਮ ਦੀ ਪ੍ਰਾਪਤੀ ਇਹ ਰਹੀ ਕਿ ਇਸ ਵਿੱਚ ਸਾਹਿਤ ਦੀ ਪ੍ਰਫੁੱਲਤਾ ਲਈ ਅਗਲੇ ਪ੍ਰੋਗਰਾਮ ਉਲੀਕੇ ਗਏ, ਜਿਸ ਨਾਲ਼ ਭਵਿੱਖ ਵਿੱਚ ਵਿਿਦਆਰਥੀ ਸਾਹਿਤ ਨਾਲ਼ ਜੁੜ ਸਕਣਗੇ ਅਤੇ ਉਹਨਾਂ ਦਾ ਭਵਿੱਖ ਉੱਜਵਲ ਹੋ ਸਕੇਗਾ।

ਇਸ ਸਮਾਗਮ ਵਿੱਚ ਡਾ.ਬਲਜੀਤ ਸਿੰਘ, ਡਾ.ਮਮਤਾ ਅਰੋੜਾ, ਸਹਾਇਕ ਪ੍ਰੋ. ਹਰਪ੍ਰੀਤ ਸਿੰਘ, ਸਹਾਇਕ ਪ੍ਰੋ. ਜਸਪ੍ਰੀਤ ਸਿੰਘ, ਸਹਾਇਕ ਪ੍ਰੋ. ਹਰਲੀਨ ਕੌਰ, ਮਿਸ.ਸੀਮਾ ਠਾਕੁਰ ਨੇ ਸ਼ਮੂਲੀਅਤ ਕੀਤੀ।