Go Back

ਬੇਲਾ ਕਾਲਜ ਦੇ ਕਿੱਕ ਬਾਕਸਿੰਗ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੇ ਸਟੇਟ ਮੁਕਾਬਲਿਆਂ ਵਿੱਚ ਜਿੱਤੇ ਤਗਮੇ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਵਿੱਚ ਭਾਗ ਲਿਆ ਅਤੇ ਉਸ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਹਾਸਿਲ ਕੀਤੇ।ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਖਿਡਾਰੀ ਅਰੁਣ ਕੁਮਾਰ ਅਤੇ ਰਾਜ ਗੁਪਤਾ ਨੇ ਪਹਿਲਾਂ ਜ਼ਿਲ੍ਹੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਟੇਟ ਲਈ ਕੁਆਲੀਫ਼ਾਈ ਕੀਤਾ ਅਤੇ ਸਟੇਟ ਕਿੱਕ ਬਾਕਸਿੰਗ ਮੁਕਾਬਲੇ ਜੋ ਖੇਡ ਸਟੇਡੀਅਮ ਮੁਹਾਲੀ ਵਿਖੇ ਹੋਏ, ਜਿਸ ਵਿੱਚ ਅਰੁਣ ਕੁਮਾਰ ਨੇ 94 ਕਿ.ਗ੍ਰਾ. ਵਿੱਚ ਸੋਨ ਤਗਮਾ ਅਤੇ ਰਾਜ ਗੁਪਤਾ ਨੇ 69 ਕਿ.ਗ੍ਰਾ. ਵਿੱਚ ਕਾਲਜ ਵੱਲੋਂ ਖੇਡਦੇ ਹੋਏ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।ਇਸ ਮੌਕੇ ਤੇ ਖਿਡਾਰੀਆਂ ਦੇ ਕਾਲਜ ਪਹੁੰਚਣ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਸਹਾਇਕ ਪ੍ਰੋ. ਪ੍ਰਿਤਪਾਲ ਸਿੰਘ ਅਤੇ ਸਹਾਇਕ ਪ੍ਰੋ. ਅਮਰਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ।ਇਸ ਮੌਕੇ ਤੇ ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਇਸ਼ੂ ਬਾਲਾ, ਸਹਾਇਕ ਪ੍ਰੋ. ਰਾਕੇਸ਼ ਜੋਸ਼ੀ, ਸਹਾਇਕ ਪ੍ਰੋ. ਗੁਰਲਾਲ ਸਿੰਘ, ਸਹਾਇਕ ਪ੍ਰੋ. ਪਰਮਿੰਦਰ ਕੌਰ ਮੌਜੂਦ ਸਨ।