
ਬੇਲਾ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਸਪੋਰਟਸ ਟ੍ਰੇਨਿੰਗ ਹਾਲ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਜੀ ਦੀ ਅਗਵਾਈ ਵਿੱਚ ਪੀ.ਜੀ. ਕਾਲਜ ਤੇ ਫਾਰਮੇਸੀ ਕਾਲਜ ਦੀ ਫੈਕਲਟੀ ਵੱਲੋਂ ਯੋਗ ਆਸਣ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਡਾ. ਸਤਵੰਤ ਕੌਰ ਸ਼ਾਹੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ 2022 “ਮਨੁੱਖਤਾ ਲਈ ਯੋਗ” ਵਿਸ਼ੇ ਤਹਿਤ ਕਾਲਜ ਵਿਿਦਆਰਥੀਆਂ ਨੂੰ ਚਾਨਣਾ ਪਾਉਂਦੇ ਦੱਸਿਆ ਕਿ ਭਾਰਤ ਵਿੱਚ ਪ੍ਰਾਚੀਨ ਸਮਿਆਂ ਤੋਂ ਹੀ ਸਮੁੱਚੀ ਸਰੀਰਕ ਤੰਦਰੁਸਤੀ ਲਈ ਯੋਗਾ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ। ਭਾਰਤ ਦੁਆਰਾ ਪਾਸ ਕੀਤੇ ਗਏ ਖਰੜੇ ਦੇ ਰਿਕਾਰਡ ਅਨੁਸਾਰ 177 ਦੇਸ਼ਾਂ ਦੁਆਰਾ ਸਮਰਥਨ ਕੀਤਾ ਗਿਆ ਅਤੇ ਫਿਰ 21 ਜੂਨ ਨੂੰ ਯੋਗਾ ਮਨਾਉਣ ਲਈ ਇਹ ਦਿਨ ਚੁਣਿਆ ਗਿਆ ਅਤੇ ਫਿਰ 21 ਜੂਨ 2015 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਏ ਜਾਣ ਦੀ ਸ਼ੁਰੂਆਤ ਕੀਤੀ ਗਈ। ਯੋਗ ਆਸਣ, ਸਰੀਰ, ਮਨ ਅਤੇ ਰੂਹ ਨੂੰ ਇੱਕ ਸੰਤੁਲਨ ਵਿੱਚ ਲਿਆਉਂਦੇ ਹਨ। ਅੱਜ ਦਾ ਦਿਨ ਰਵਾਇਤੀ ਯੋਗਾ ਸਾਧਨਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਕ ਪੂਰਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਉਹਨਾਂ ਦੇ ਪ੍ਰਭਾਵਾਂ ਤੇ ਜੋਰ ਦੇਣ ਲਈ ਹੁਣ ਪੂਰੀ ਦੂਨੀਆਂ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਯੋਗਾ ਕਿਸੇ ਧਰਮ ਤੱਕ ਸੀਮਿਤ ਨਹੀ ਹੈ ਅਤੇ ਇਸ ਸਿਰਫ ਸਰੀਰਕ ਸਿਹਤ ਦੀ ਤੰਦਰੁਸਤੀ ਲਈ ਹੀ ਨਹੀ ਸਗੋਂ ਇਹ ਅਧਿਆਤਮਕਤਾ ਅਤੇ ਮਾਨਸਿਕਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਜਰੂਰੀ ਹੈ। ਇਸ ਦਿਵਸ ਮੌਕੇ ਯੋਗਾ ਇੰਸਟਰੱਕਟਰ ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਤੇ ਸ. ਹਰਦੀਪ ਸਿੰਘ ਵੱਲੋਂ ਯੋਗ ਆਸਣ ਕਰਵਾਏ ਗਏ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਮੋਨਿਕਾ, ਡਾ. ਖੁਸ਼ਵਾਹਾ ਅਤੇ ਦੋਨਾ ਕਾਲਜਾਂ ਦਾ ਸਮੂਹ ਸਟਾਫ਼ ਹਾਜਰ ਸੀ।