
ਬੇਲਾ ਕਾਲਜ ਵਿਖੇ ਮਨਾਇਆ ਗਿਆ “ਅੰਤਰ ਰਾਸ਼ਟਰੀ ਮਹਿਲਾ ਦਿਵਸ”
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਕਾਲਜ ਦੇ ਇੰਟਰਨਲ ਕੰਪਲੇਂਟ ਸੈੱਲ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ ਮੁੱਖ ਬੁਲਾਰੇ ਵਜੋਂ ਡਾ. ਬਿੰਦਰਾ ਸਿੱਧੂ, ਆਯੂਰਵੈਦਿਕ ਮੈਡੀਕਲ ਅਫ਼ਸਰ, ਸੀ.ਅੇੈਚ.ਸੀ. ਚਮਕੌਰ ਸਾਹਿਬ ਨੇ ਸ਼ਿਰਕਤ ਕੀਤੀ। ਡਾ. ਸਿੱਧੂ ਨੇ ਵਿਿਦਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਉਹਨਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਸ਼ੁਰੂਆਤ, ਮੁੱਦਿਆਂ ਅਤੇ ਮੌਜੂਦਾ ਸਮੇਂ ਵਿੱਚ ਇਸ ਦੀ ਲੋੜ ਸੰਬੰਧੀ ਜਾਣੂ ਕਰਵਾਇਆ। ਉਹਨਾਂ ਨੇ ਔਰਤਾਂ ਦੇ ਆਰਥਿਕ,ਮਾਨਸਿਕ,ਸਰੀਰਿਕ ਅਤੇ ਸਮਾਜਿਕ ਸ਼ੋਸਣ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ।ਉਹਨਾਂ ਨੇ ਵਿਿਦਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਕਿਸ਼ੋਰ ਅਵਸਥਾ ਦੀਆਂ ਨਵੀਆਂ ਆ ਰਹੀਆਂ ਚੁਣੌਤੀਆਂ ਜਿਵੇਂ ਕਿ ਬੀਮਾਰੀਆਂ, ਮੋਬਾਇਲ ਫ਼ੋਨ ਦੇ ਮਾੜੇ ਪ੍ਰਭਾਵਾਂ, ਖਾਣ ਪੀਣ ਦੀਆਂ ਬੁਰੀਆਂ ਆਦਤਾਂ ਦਾ ਸਰੀਰ ਅਤੇ ਹਾਰਮੋਨ ਸੰਤੁਲਨ ‘ਤੇ ਅਸਰ ਅਤੇ ਨਸ਼ਿਆਂ ਆਦਿ ਅਲਾਮਤਾਂ ਬਾਰੇ ਵੀ ਚਾਨਣਾ ਪਾਇਆ।ਪੋ੍ਰਗਰਾਮ ਦੇ ਅਖ਼ੀਰ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਮੁੱਖ ਬੁਲਾਰੇ ਦਾ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਗੋਲਡਨ ਜੁਬਲੀ ਵਰ੍ਹੇ ਦੇ ਜਸ਼ਨਾਂ ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਸਾਰੇ ਹੀ ਵਿਿਦਆਰਥੀ ਹਰ ਰੋਜ਼ ਕੁਝ ਨਵਾਂ ਸਿੱਖਣ ਦਾ ਅਹਿਦ ਕਰਨ। ਉਹਨਾਂ ਨੇ ਸਾਰੇ ਹੀ ਵਿਿਦਆਰਥੀਆਂ ਨੂੰ ਆਰਥਿਕ ਆਤਮ ਨਿਰਭਰਤਾ ਅਤੇ ਸਨਮਾਨ ਨੂੰ ਸਹੀ ਅਤੇ ਸੁੱਚਜੇ ਮਾਇਨਿਆਂ ਵਿੱਚ ਜਿਊਣ ਦੀ ਨਸੀਹਤ ਦਿੱਤੀ।ਇਸ ਉਪਰੰਤ ਉਹਨਾਂ ਨੇ ਮੁੱਖ ਬੁਲਾਰੇ ਡਾ. ਸਿੱਧੂ ਅਤੇ ਉਹਨਾਂ ਦੇ ਸਾਥੀਆਂ ਸ. ਹਰਵਿੰਦਰ ਸਿੰਘ ਅਤੇ ਸ. ਨਾਗਰ ਸਿੰਘ ਦਾ ਸਨਮਾਨ ਕੀਤਾ।ਇਹ ਸਾਰਾ ਪੋ੍ਰਗਰਾਮ ਆਈ.ਸੀ.ਸੀ ਕਨਵੀਨਰ ਸਹਾਇਕ ਪੋ੍ਰ. ਪਰਮਿੰਦਰ ਕੌਰ ਦੀ ਅਗਵਾਈ ਅਧੀਨ ਕਰਵਾਇਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ. ਸੰਦੀਪ ਕੌਰ ਨੇ ਬਾਖੂਬੀ ਨਿਭਾਈ।ਇਸ ਮੌਕੇ ਪੋ੍ਰ. ਸੁਨੀਤਾ ਰਾਣੀ, ਪੋ੍ਰ. ਮਨਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਕੁਲਦੀਪ ਕੌਰ, ਪੋ੍ਰ. ਹਰਪ੍ਰੀਤ ਸਿੰਘ ਭਿਓਰਾ, ਡਾ. ਦੀਪਿਕਾ ਅਤੇ ਪੋ੍ਰ. ਰੁਪਿੰਦਰ ਕੌਰ ਅਤੇ ਸਮੂਹ ਵਿਿਦਆਰਥੀ ਹਾਜ਼ਰ ਸਨ।