Go Back

ਬੇਲਾ ਕਾਲਜ ਵਿਖੇ ਭੋਜਨ ਸੁਰੱਖਿਆ ਵਿਸ਼ੇ ਤੇ ਵਿਸ਼ੇਸ਼ ਭਾਸ਼ਣ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ (ਰੋਪੜ) ਵਿਖੇ ਭੋਜਨ ਸੁਰੱਖਿਆ ਵਿਸ਼ੇ ਤੇ ਡਾ. ਹੇਮੰਤ ਵਿਨਾਇਕ, ਐਸੋਸੀਏਟ ਪ੍ਰੋਫ਼ੈਸਰ. ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰ ਟ੍ਰੇਨਿੰਗ ਅਤੇ ਰਿਸਰਚ, ਚੰਡੀਗੜ੍ਹ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਇਸ ਵਿੱਚ ਕਾਲਜ ਦੇ ਸਮੂਹ ਅਧਿਆਪਨ ਅਤੇ ਨਾਨ-ਅਧਿਆਪਨ ਅਮਲੇ ਤੇ ਸ਼ਿਰਕਤ ਕੀਤੀ।ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਵਿਨਾਇਕ ਨੇ ਕਿਹਾ ਕਿ ਭੋਜਨ ਸੁਰੱਖਿਆ ਸੰਬੰਧੀ ਬੇਸ਼ੱਕ ਜਾਣਕਾਰੀ ਅਜੌਕੇ ਸਮੇਂ ਵਿੱਚ ਇੰਟਰਨੈਂਟ ‘ਤੇ ਉਪਲਬਧ ਹੈ ਪੰ੍ਰਤੂ ਬਹੁਤ ਸਾਰੇ ਤੱਥ ਅਤੇ ਸੋੰਮਿਆਂ ਦੀ ਨਵਿਰਤੀ ਲਈ ਹਰ ਸੰਸਥਾ ਖਾਸ ਕਰਕੇ ਬੇਲਾ ਕਾਲਜ ਵਰਗੀ ਸੰਸਥਾ ਜਿਸ ਵਿੱਚ ਫ਼ੂਡ ਪੋ੍ਰਸੈਸਿੰਗ ਦੀ ਵੋਕੇਸ਼ਨਲ ਡਿਗਰੀ ਕਰਵਾਈ ਜਾਂਦੀ ਹੈ, ਨੂੰ ਵਿਸ਼ੇਸ਼ ਭਾਸ਼ਣ ਲੜੀ ਕਰਵਾਉਣੀ ਚਾਹੀਦੀ ਹੈ। ਪੇਂਡੂ ਖੇਤਰ ਵਿੱਚ ਜੈਵਿਕ ਖੇਤੀ ਸੰਬੰਧੀ ਚੁਣੌਤੀਆਂ ਅਤੇ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਤੇ ਵੀ ਉਹਨਾਂ ਚਾਨਣਾ ਪਾਇਆ। ਉਹਨਾਂ ਨੇ ਬਹੁਤ ਸਾਰੀਆਂ ਸਰਜਰੀ ਸਕੀਮਾਂ, ਕ ਫਾਰਮਿੰਗ, ਸੀਡਲੰਿਗ ਪ੍ਰੋਡਕਸ਼ਨ ਪੋ੍ਰਟੈਕਟਡ ਕਲਟੀਵੇਸ਼ਨ ਅਤੇ ਮਿੱਟੀ ਰਹਿਤ ਫਾਰਮਿੰਗ ਆਦਿ ਤੇ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਬਿਨਾਂ ਉਹਨਾਂ ਨੇ ਹਰੇਕ ਖੇਤਰ ਦੇ ਸਥਾਨਕ ਰੁਜ਼ਗਾਰ ਦੇ ਮੌਕਿਆਂ ਅਤੇ ਇਹਨਾਂ ਤੋਂ ਮੁਨਾਫ਼ਾ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸੰਬੰਧੀ ਵੀ ਚਾਨਣਾ ਪਾਇਆ।

ਇਸ ਸੰਬੰਧੀ ਹੋਰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਾ. ਮਮਤਾ ਅਰੋੜਾ ਨੇ ਕਿਹਾ ਕਿ ਇਹ ਭਾਸ਼ਣ ਇੱਕ ਵਿਸ਼ੇਸ਼ ਮਕਸਦ ਨੂੰ ਮੁੱਖ ਰੱਖਦਿਆਂ ਕਰਵਾਇਆ ਗਿਆ ਤਾਂ ਕਿ ਪੇਂਡੂ ਖੇਤਰ ਵਿੱਚ ਵਿਚਰ ਰਹੇ ਸਾਰੇ ਸਿੱਖਿਅਕ ਕਰਮਚਾਰੀ ਵਿਿਦਆਰਥੀਆਂ ਨੂੰ ਸਹੀ ਸੇਧ ਦੇ ਸਕਣ। ਉਹਨਾਂ ਕਿਹਾ ਕਿ ਇਸ ਦਾ ਇੱਕ ਉਦੇਸ਼ ਵਿਿਦਆਰਥੀਆਂ ਵਿੱਚ ਉਦਮੀ ਦੇ ਤੌਰ ਤੇ ਆਗੂ ਵਜੋਂ ਉਭਰਨ ਸੰਬੰਧੀ ਜਾਣਕਾਰੀ ਪ੍ਰਦਾਨ ਕਰਨਾ ਵੀ ਸੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਮੈਂਬਰ ਗੁਰਮੇਲ ਸਿੰਘ ਅਤੇ ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ. ਮੇਹਰ ਸਿੰਘ ਨੇ ਡਾ. ਵਿਨਾਇਕ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਧੰਨਵਾਦ ਵਿਅਕਤ ਕੀਤਾ।ਇਸ ਮੌਕੇ ਬੋਲਦਿਆ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਅਜਿਹੇ ਭਾਸ਼ਣ ਕਾਲਜ ਵਿੱਚ ਕਰਵਾਉਣੇ ਬੇਹੱਦ ਜ਼ਰੂਰੀ ਹਨ ਕਿਉਂਕਿ ਇਸ ਨਾਲ ਫ਼ੈਕਲਟੀ ਨੂੰ ਭਵਿੱਖੀ ਸੰਭਾਵਨਾਵਾਂ ਸੰਬੰਧੀ ਵਧੇਰੇ ਜਾਣਕਾਰੀ ਮਿਲ ਸਕਦੀ ਹੈ ਅਤੇ ਉਹ ਵਿਿਦਆਰਥੀਆਂ ਲਈ ਰਾਹ ਦਲੇਰੀ ਦਾ ਕਾਰਜ਼ ਬਾਖੂਬੀ ਕਰ ਸਕਦੇ ਹਨ।ਇਸ ਮੌਕੇੳ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ।