Go Back

ਬੇਲਾ ਕਾਲਜ ਵਿਖੇ ਅਦਾਕਾਰ ਰਣਦੀਪ ਸਿੰਘ ਭੰਗੂ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ



ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਸਟਾਫ ਅਤੇ ਵਿਿਦਆਰਥੀਆਂ ਨੂੰ ਮਸ਼ਹੂਰ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦੇ ਅਚਾਨਕ ਤੁਰ ਜਾਣ ਦਾ ਗਹਿਰਾ ਸਦਮਾ ਪੁੱਜਾ।ਇਸ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੰ੍ਰ. ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰਣਦੀਪ ਸਿੰਘ, ਜੋ ਕਾਲਜ ਵਿੱਚ ‘ਰਾਣਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੇ 2014 ਵਿਚ ਬੇਲਾ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਅਦਾਕਾਰੀ ਦੀ ਪ੍ਰਤਿਭਾ ਨਾਲ ਲਬਰੇਜ਼ ਰਣਦੀਪ ਤੋਂ ਸਮੁੱਚੇ ਬੇਲਾ ਕਾਲਜ ਨੂੰ ਪੰਜਾਬੀ ਸਿਨੇਮਾ ਜਗਤ ਵਾਂਗ ਬਹੁਤ ਆਸਾਂ ਸਨ।ਉਹਨਾਂ ਕਿਹਾ ਕਿ ਇਸ ਵੱਡਮੁੱਲੇ ਅਦਾਕਾਰ ਦਾ ਬੇਵਕਤ ਤੁਰ ਜਾਣਾ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ।ਇਸ ਮੌਕੇ ਸਟਾਫ਼ ਤੇ ਵਿਿਦਆਰਥੀਆਂ ਵਲੋਂ ਸ਼ੋਕ ਮਤਾ ਪੜਿਆ ਗਿਆ ਅਤੇ ਰਣਦੀਪ ਸਿੰਘ ਭੰਗੂ ਦੀ ਆਤਮਿਕ ਸਾਂਤੀ ਦੀ ਅਰਦਾਸ ਕੀਤੀ ਗਈ।ਜ਼ਿਕਰਯੋਗ ਹੈ ਕਿ ਅਦਾਕਾਰ ਰਣਦੀਪ ਭੰਗੂ ਨੇ ਬੇਲਾ ਕਾਲਜ ਦੀ ਸਟੇਜ ਤੋਂ ਆਪਣਾ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੰਗਮੰਚ ਦੀਆਂ ਕਈ ਬੁਲੰਦੀਆਂ ਨੂੰ ਛੂਹਿਆ।ਹੁਣ ਆਪ ਪੰਜਾਬੀ ਸਿਨੇਮਾ ਜਗਤ ਵਿਚ “ਦੂਰਬੀਨ”, “ਬਾਜਰੇ ਦਾ ਸਿੱਟਾ”, “ਉੱਨੱੀ ਇੱਕੀ”, “ਪ੍ਰਾਹੁਣਾ”, “ਢੋਲ ਰੱਤੀ”, “ਮੇਰਾ ਬਾਬਾ ਨਾਨਕ”, “ਤਖਤਗੜ” ਆਦਿ ਫਿਲਮਾਂ ਵਿਚ ਆਪਣੀ ਬਿਹਤਰੀਨ ਅਦਾਕਾਰੀ ਲਈ ਨਾਮਣਾ ਖੱਟ ਚੁੱਕੇ ਸਨ।ਪ੍ਰਿੰ. ਸਾਹੀ ਨੇ ਕਿਹਾ ਕਿ ਭੰਗੂ ਦਾ ਅਚਾਨਕ ਸਦੀਵੀ ਵਿਛੋੜਾ ਸਭ ਲਈ ਅਸਹਿ ਅਤੇ ਅਕਹਿ ਘਾਟਾ ਹੈ ਅਤੇ ਕਾਲਜ ਨੇ ਆਪਣਾ ਇਹ ਬਿਹਤਰੀਨ ਅਦਾਕਾਰ ਵਿਿਦਆਰਥੀ ਸਦਾ ਲਈ ਗੁਆ ਲਿਆ ਹੈ। ਉਹਨਾਂ ਕਿਹਾ ਇਸ ਦੁੱਖ ਦੀ ਘੜ੍ਹੀ ਵਿਚ ਸਮੁੱਚਾ ਬੇਲਾ ਕਾਲਜ ਭੰਗੂ ਦੇ ਸ਼ੋਕ ਗ੍ਰਸਤ ਪਰਿਵਾਰ ਨਾਲ ਖੜ੍ਹਾ ਹੈ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।