Go Back

ਬੇਲਾ ਕਾਲਜ ਵਿਖੇ ਸਟਾਰਟ ਅੱਪ ਵਿਸ਼ੇ ਤੇ ਮਾਹਿਰ ਭਾਸ਼ਣ



ਗੋਲਡਨ ਜੁਬਲੀ ਵਰ੍ਹਾ ਸ਼ਾਨੋ ਸ਼ੌਕਤ ਨਾਲ ਸ਼ੁਰੂ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਵਿਭਾਗ ਅਤੇ ਇੰਸੀਚਿਊਟ ਆਫ਼ ਇੰਨੋਵੇਸ਼ਨ ਕਾਊਂਸਲ ਵੱਲੋਂ “ਹਾਉ ਟੂ ਪਲੈਨ ਫਾਰ ਸਟਾਰਟ ਅੱਪ” ਵਿਸ਼ੇ ਤੇ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਮਾਹਿਰ ਬੁਲਾਰੇ ਵਜੋਂ ਡਾ. ਮੀਨਾਕਸ਼ੀ, ਮੁਖੀ ਕੰਪਿਊਟਰ ਵਿਭਾਗ, ਸਰਕਾਰੀ ਰਾਜਿੰਦਰਾ ਕਾਲਜ, ਪਟਿਆਲਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਿਿਦਆਰਥੀਆਂ ਨੂੰ ਸਟਾਰਟ ਅੱਪ ਸ਼ੁਰੂ ਕਰਨ ਲਈ ਮੌਜੂਦਾ ਸੰਭਾਵਨਾਵਾਂ ‘ਤੇ ਚਰਚਾ ਕੀਤੀ ਅਤੇ ਵਿਿਦਆਰਥੀਆਂ ਨੂੰ ਕਿੱਤਾ ਮੁਹੱਈਆ ਕਰਵਾਉਣ ਵਾਲੇ ਉੱਦਮੀ ਬਨਣ ਲਈ ਪ੍ਰੇਰਿਆ। ਉਹਨਾਂ ਆਰਟੀਫਿਸ਼ੀਅਲ ਇੰਨਟੈਲੀਜੈਂਸ ਅਤੇ ਕੰਪਿਊਟਰ ਖੇਤਰ ਵਿੱਚ ਇਸ ਨਾਲ ਆ ਰਹੀਆਂ ਤਬਦੀਲੀਆਂ, ਰੁਜ਼ਗਾਰ ਬਾਜ਼ਾਰ ਦੇ ਬਦਲਦੇ ਰੁਝਾਨਾਂ ਤੇ ਵਿਸਥਾਰਪੂਰਵਕ ਚਰਚਾ ਕੀਤੀ। ਡਾ. ਮੀਨਾਕਸ਼ੀ ਨੇ ਵਿਿਦਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਪੜਚੋਲ ਕਰਕੇ ਲੋਕਲ ਪੱਧਰ ਤੇ ਸਟਾਰਟ ਅੱਪ ਸ਼ੁਰੂ ਕਰਨ ਤੇ ਵੀ ਚਾਨਣਾ ਪਾਇਆ। ਇਹ ਮਾਹਿਰ ਭਾਸ਼ਣ ਕੰਪਿਊਟਰ ਵਿਭਾਗ ਮੁਖੀ ਸ਼੍ਰੀ ਰਾਕੇਸ਼ ਜੋਸ਼ੀ ਦੀ ਅਗਵਾਈ ਅਧੀਨ ਨੇਪਰੇ ਚੜਿਆ। ਡਾ. ਸੰਦੀਪ ਕੌਰ ਪ੍ਰੈਜੀਡੈਂਟ ਆਈ.ਆਈ.ਸੀ. ਨੇ ਮਾਹਿਰ ਬੁਲਾਰੇ ਦਾ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਪੋ੍ਰ. ਕਿਰਨਦੀਪ ਕੌਰ, ਪੋ੍ਰ. ਗੁਰਸ਼ਰਨ ਕੌਰ, ਪੋ੍ਰ. ਅਮਨਦੀਪ ਕੌਰ, ਪੋ੍ਰ. ਗਗਨਜੋਤ ਕੌਰ ਅਤੇ ਪੋ੍ਰ. ਮਮਤਾ ਦੇਵੀ ਹਾਜ਼ਰ ਸਨ।