Go Back

ਬੇਲਾ ਕਾਲਜ ਦੇ ਅੰਗਰੇਜੀ ਵਿਭਾਗ ਵੱਲੋਂ ‘ਮੇਕਿੰਗ ਸਟੂਡੈਂਟਸ ਥਿੰਕ’ ਵਿਸ਼ੇ ਤੇ ਵੈਬੀਨਾਰ ਕਰਵਾਇਆ

ਅੱਜ ਮਿਤੀ 28.01.2022 ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਅੰਗਰੇਜੀ ਵਿਭਾਗ ਵੱਲੋਂ “ਮੇਕਿੰਗ ਸਟੂਡੈਂਟਸ ੰਿਥਕ: ਟੀੰਿਚਗ ਕ੍ਰਿਟੀਕਲ ਥਿੰਕਿੰਗ” ਵਿਸ਼ੇ ਤੇ ਇਕ ਰੋਜਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦੇ ਮੁੱਖ ਬੁਲਾਰੇ ਦੀ ਭੂਮਿਕਾ ਡਾ. ਜੈਯੰਤੀ ਦੱਤਾ (ਡਿਪਟੀ ਡਾਇਰੈਕਟਰ, ਹਿਊਮਨ ਰਿਸੋਰਸ ਡਿਪਵੈਲਪਮੈਂਟ ਸੈਂਟਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਨਿਭਾਈ। ਵੈਬੀਨਾਰ ਦੀ ਸ਼ੁਰੂਆਤ ਕਰਦਿਆ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਡਾ. ਜੈਯੰਤੀ ਦੱਤਾ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਕਿਹਾ । ਉਹਨਾਂ ਕਿਹਾ ਕਿ ਬੇਲਾ ਕਾਲਜ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਸ ਵੈਬੀਨਾਰ ਦੇ ਬੁਲਾਰੇ ਡਾ. ਜੈਯੰਤੀ ਦੱਤਾ ਹਨ ਜੋੇ ਆਪਣੇ ਜਿੰਦਗੀ ਦੇ ਨਿੱਜੀ ਤਜਰਬਿਆਂ ਨੂੰ ਸਰੋਤਿਆਂ ਨਾਲ ਸਾਂਝੇ ਕਰਨਗੇ ।ਉਹਨਾਂ ਅਧਿਆਪਕਾਂ ਅਤੇ ਵਿਦਆਰਥੀਆਂ ਨੂੰ ਆਪਣੀ ਸੋਚ ਵਿੱਚ ਨਿਵੇਕਲਾਪਣ ਲਿਆਉਣ ਲਈ ਕਿਹਾ।ਡਾ. ਸੰਦੀਪ ਕੌਰ ਨੇ ਡਾ. ਜੈਯੰਤੀ ਦੱਤਾ ਨੂੰ ਅਧਿਆਪਕਾਂ ਅਤੇ ਵਿਦਆਰਥੀਆਂ ਨਾਲ ਰੂ-ਬ-ਰੂ ਕਰਵਾਇਆ।ਡਾ. ਜੈਯੰਤੀ ਦੱਤਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹੋ ਜਿਹੇ ਵੈਬੀਨਾਰ ਕਰਵਾਉਣੇ ਸਮੇਂ ਦੀ ਲੋੜ ਹੈ ਜਿਸ ਨਾਲ ਵਿਦਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਸੋਚ ਉਹਨਾਂ ਦੇ ਜੀਵਨ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਜੇਕਰ ਸਾਡੀ ਆਉਣ ਵਾਲੀ ਪਨੀਰੀ ਸਕਾਰਾਤਮਕ ਸੋਚ ਦੀ ਧਾਰਨੀ ਹੋਵੇਗੀ ਤਾਂ ਹੀ ਸਾਡਾ ਭਵਿੱਖ ਉਜਵਲ ਹੋਵੇਗਾ। ਇਸ ਵੈਬੀਨਾਲ ਵਿੱਚ ਲਗਭਗ 84 ਪ੍ਰਤੀਭਾਗੀਆਂ ਨੇ ਭਾਗ ਲੈ ਕੇ ਆਪਣੀ ਸਿੱਖਿਆ ਵਿੱਚ ਵਾਧਾ ਕੀਤਾ।ਅੰਤ ਵਿੱਚ ਡਾ. ਮਮਤਾ ਅਰੋੜਾ ਨੇ ਇਸ ਗਿਆਨ ਭਰਪੂਰ ਵੈਬੀਨਾਰ ਲਈ ਡਾ. ਜੈਯੰਤੀ ਦੱਤਾ ਦਾ ਧੰਨਵਾਦ ਕੀਤਾ। ਅੰਗਰੇਜੀ ਵਿਭਾਗ ਦੇ ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਗਗਨਦੀਪ ਕੌਰ, ਸਹਾਇਕ ਪ੍ਰੋ. ਹਰਲੀਨ ਕੌਰ ਦੀ ਮਿਹਨਤ ਸਦਕਾ ਇਹ ਵੈਬੀਨਾਰ ਨੇਪਰੇ ਚੜਿਆ। ਇਸ ਵੈਬੀਨਾਰ ਵਿੱਚ ਡਾ. ਬਲਜੀਤ ਸਿੰਘ, ਡਾ. ਅਣਖ ਸਿੰਘ ਸਮੇਤ ਸਮੂਹ ਕਾਲਜ ਸਟਾਫ਼ ਨੇ ਸ਼ਮੂਲੀਅਤ ਕੀਤੀ।