Go Back

ਬੇਲਾ ਕਾਲਜ ਦੇ ਕਾਮਰਸ ਵਿਭਾਗ ਵਲੋਂ ਵਿੱਦਿਅਕ ਦੌਰਾ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋ ਵਿਦਅਕ ਦੌਰਾ ਕੀਤਾ ਗਿਆ।ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਵਿੱਦਿਅਕ ਦੌਰਾ ਵਿਦਆਰਥੀਆਂ ਨੂੰ ਨੈਤਿਕ ਅਤੇ ਸੱਭਿਅਕ ਕਦਰਾਂ-ਕੀਮਤਾਂ ਨਾਲ ਜੋੜਣ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੀਵਨੀ ਤੇ ਝਾਤ ਪਵਾਉਣ ਦੇ ਉਦੇਸ਼ ਨਾਲ ਉਲੀਕਿਆ ਗਿਆ।ਇਸ ਦੌਰਾਨ ਵਿਿਦਆਰਥੀਆਂ ਨੂੰ ਸਭ ਤੋਂ ਪਹਿਲਾ ਰੰਗਲਾ ਪੰਜਾਬ, ਜਲੰਧਰ ਲਿਜਾਇਆ ਗਿਆ,ਜਿੱਥੇ ਉਹਨਾਂ ਨੇ ਪੰਜਾਬ ਦੇ ਵਿਰਸੇ ਅਤੇ ਇਸ ਦੀ ਸੱਭਿਅਤਾ ਨਾਲ ਸੰਬੰਧਤ ਜਾਣਕਾਰੀ ਹਾਸਿਲ ਕੀਤੀ।ਇੱਥੇ ਵਿਭਾਗ ਮੁਖੀ ਇਸ਼ੂ ਬਾਲਾ ਨੇ ਵਿਿਦਆਰਥੀਆਂ ਨੂੰ ਲੁਪਤ ਹੋ ਰਹੀਆਂ ਸੱਭਿਅਕ ਕਦਰਾਂ-ਕੀਮਤਾਂ ਸੰਬਧੀ ਚਰਚਾ ਕੀਤੀ।ਇਸ ਉਪਰੰਤ ਸਮੂਹ ਵਿਿਦਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਯਾਦਗਾਰੀ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ, ਉਦੇਸ਼, ਆਜ਼ਾਦੀ ਸੰਬੰਧੀ ਲਿਟਰੇਚਰ ਅਤੇ ਉਹਨਾਂ ਦੇ ਸੰਘਰਸ਼ ਸੰਬੰਧੀ ਜਾਣਕਾਰੀ ਹਾਸਲ ਕੀਤੀ।ਅਖ਼ੀਰ ਵਿੱਚ ਵਿਿਦਆਰਥੀਆਂ ਨੇ ਇਕ ਉਦਯੋਗਿਕ ਮਾਲ ਦਾ ਦੌਰਾ ਕੀਤਾ ਅਤੇ ਉੱਥੇ ਰਿਟੇਲ, ਇੰਨਟਰਨਸ਼ਿਪ, ਸੇਲਜ਼, ਮਾਰਕੀਟਿੰਗ ਆਦਿ ਸੰਬੰਧੀ ਗੁਣਵੱਤਾ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ।ਇਸ ਮੌਕੇ ਪ੍ਰੋ. ਗਗਨਦੀਪ ਕੌਰ , ਡਾ.ਨਿਰਪਇੰਦਰ ਕੌਰ, ਪ੍ਰੋ. ਨਵਨੀਤ ਕੌਰ, ਪ੍ਰੋ.ਇੰਦਰਪਾਲ ਕੌਰ, ਅਤੇ ਵਿਿਦਆਰਥੀ ਮੌਜੂਦ ਸਨ।