
ਬੇਲਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਵਿੱਦਿਅਕ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਰੋਪੜ ਦੇ ਕਾਮਰਸ ਵਿਭਾਗ ਵੱਲੋਂ ਬੀ.ਕਾਮ ਅਤੇ ਐਮ.ਕਾਮ. ਦੇ ਵਿਦਿ ਆਰਥੀਆਂ ਲਈ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ। ਕਾਮਰਸ ਵਿਭਾਗ ਦੇ 53 ਵਿਦਿ ਆਰਥੀਆਂ ਨੇ ਅਧਿਆਪਕਾਂ ਦੀ ਨਿਗਰਾਨੀ ਹੇਠ ਉਦਯੋਗਿਕ ਦੌਰੇ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੀਆਂ ਸਾਰੀਆਂ ਕਲਾਸਾਂ ਦੇ ਵਿਦਿ ਆਰਥੀਆਂ ਨੂੰ ਵਿੱਦਿਅਕ ਟੂਰ ਕਾਲਜ ਵੱਲੋਂ ਕਰਵਾਏ ਜਾਂਦੇ ਹਨ, ਕਿਉਂਕਿ ਵਿਦਿ ਆਰਥੀ ਇਨ੍ਹਾਂ ਅਨੁਭਵਾਂ ਦੁਆਰਾ ਚੰਗੇ ਨਾਗਰਿਕ ਬਣਦੇ ਹਨ। ਉਹ ਅਸਲ ਸੰਸਾਰ ਦੇ ਤਜਰਬੇ ਤੋਂ ਜਾਣੂ ਹੁੰਦੇ ਹਨ ਅਤੇ ਨਿੱਜੀ ਵਿਕਾਸ ਅਤੇ ਨੈਟਵਰਕਿੰਗ ਹੁਨਰ ਦੇ ਨਾਲ਼ ਉਨਾਂ ਦਾ ਦ੍ਰਿਸ਼ਟੀਕੋਣ ਬਦਲਦਾ ਹੈ। ਕਾਮਰਸ ਵਿਭਾਗ ਦੇ ਮੁਖੀ ਸਹਾਇਕ ਪ੍ਰੋ. ਇਸ਼ੂ ਬਾਲਾ ਨੇ ਦੱਸਿਆ ਕਿ ਵਿਦਿ ਆਰਥੀਆਂ ਨੇ ਇਸ ਵਿੱਦਿਅਕ ਦੌਰੇ ਦੌਰਾਨ ਕੱਪੜਾ ਉਦਯੋਗ ਅਤੇ ਸਾਫਟ ਡ੍ਰਿੰਕ ਉਦਯੋਗ ਦੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਕੁੱਲ ਮਿਲਾ ਕੇ ਉਦਯੋਗਿਕ ਦੌਰਾ ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦਾ ਇੱਕ ਸੰਪੂਰਨ ਮਿਸ਼ਰਨ ਸੀ ਜਿਸ ਵਿੱਚ ਸਾਰੇ ਵਿਦਿ ਆਰਥੀਆਂ ਨੂੰ ਇੱਕ ਜਾਣਕਾਰੀ ਭਰਪੂਰ ਅਨੁਭਵ ਮਿਿਲਆ। ਇਸ ਦੌਰੇ ਵਿੱਚ, ਸਹਾਇਕ ਪ੍ਰੋ. ਗਗਨਦੀਪ ਕੌਰ, ਸਹਾਇਕ ਪ੍ਰੋ. ਮਨਦੀਪ ਕੌਰ, ਡਾ. ਨਿਰਪਇੰਦਰ ਕੌਰ ਸ਼ਾਮਿਲ ਸਨ।