
ਬੇਲਾ ਕਾਲਜ ਦੇ ਵਿਦਿਆਰਥੀਆਂ ਵਲੋਂ ‘ਥਿੰਕ ਨੈਕਸਟ ਟੈਕਨਾਲੋਜੀ’ ਦਾ ਵਿੱਦਿਅਕ ਦੌਰਾ
ਅਮਰ ਸਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਇੰਸੀਚਿਊਟ ਇੰਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਵਲੋਂ ‘ਥਿੰਕ ਨੈਕਸਟ ਟੈਕਨਾਲੋਜੀ ਪ੍ਰਾਈਵੇਟ ਲਿਿਮਟੇਡ, ਮੋਹਾਲੀ’ ਦਾ ਵਿੱਦਿਅਕ ਦੌਰਾ ਕੀਤਾ ਗਿਆ।ਇਹ ਵਿੱਦਿਅਕ ਦੌਰਾ ਵਿਭਾਗ ਮੁਖੀ ਪ੍ਰੋ. ਰਾਕੇਸ਼ ਜੋਸ਼ੀ ਦੀ ਅਗਵਾਈ ਅਧੀਨ ਕੀਤਾ ਗਿਆ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਸ ਵਿੱਦਿਅਕ ਦੌਰੇ ਦਾ ਮੱੁਖ ਮਕਸਦ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਦਾ ਅਤੇ ਇਸਦੇ ਤੌਰ-ਤਰੀਕਿਆਂ ਸੰਬੰਧੀ ਜਾਣੂੰ ਕਰਵਾਉਣਾ ਸੀ।ਉਹਨਾਂ ਕਿਹਾ ਕਿ ਕਾਲਜ ਦੇ ਹਰੇਕ ਵਿਭਾਗ ਵਲੋਂ ਵਿਦਿਅਕ ਦੌਰੇ ਉਲੀਕੇ ਜਾਂਦੇ ਹਨ। ਪ੍ਰੋ. ਰਾਕੇਸ ਜੋਸ਼ੀ ਨੇ ਇਸ ਵਿਦਿਅਕ ਦੌਰੇ ਦੀ ਮੱਹਤਤਾ ਬਾਰੇ ਗੱਲ ਕਰਦਿਆ ਕਿਹਾ ਕਿ ਇਸ ਦੌਰੇ ਜ਼ਰੀਏ ਵਿਦਿਆਰਥੀਆਂ ਨੇ ਬਿਜ਼ਨਿਸ ਸੀਨੇਰੀੳ, ਇੰਡਸਟਰੀ ਵਰਕ ਫਲੋ, ਕਲਾਈਂਟ ਹੈਂਡਲੰਿਗ, ਸਾਫ਼ਟ ਵੇਅਰ ਡਿਵੈਲਪਮੈਂਟ, ਸਕਿੱਲ ਡਿਵੈਲਪਮੈਂਟ ਆਦਿ ਸੰਬੰਧੀ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਥਿੰਕ ਨੈਕਸਟ ਦੇ ਨੁਮਾਇੰਦਿਆਂ ਵਲੋਂ ਵੀ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ੳਹਨਾਂ ਨੂੰੰ ਇੰਨਟਰਸ਼ਿਪ, ਰੁਜ਼ਗਾਰ, ਇੰਡਸਟਰੀ ਐਪਲੀਕੇਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ।ਵਿਦਿਆਰਥੀਆਂ ਨੇ ਸਕਿੱਲ, ਪ੍ਰੋਜੈਕਟ ਮੈਨਜਮੈਂਟ ਬਾਰੇ ਹੈਂਡਸ ਅੱਾਨ ਟੇ੍ਰਨਿੰਗ ਹਾਸਿਲ ਕੀਤੀ।ਇਸ ਮੌਕੇ ਪ੍ਰੋ. ਗਗਨਜੋਤ ਕੌਰ, ਪ੍ਰੋ. ਦਿਨੇਸ਼ ਕੁਮਾਰ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਗੁਰਸ਼ਰਨ ਕੌਰ ਅਤੇ ਪ੍ਰੋ ਮਮਤਾ ਰਾਣੀ ਮੌਜੂਦ ਸਨ।