
ਬੇਲਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਗੈ੍ਰਜੂਏਟ ਵਿਦਿਆਰਥੀਆਂ ਲਈ ‘ਐਕਸਜ਼ੋਰਡੀਅਮ’ ਵਿਦਾਇਗੀ ਪ੍ਰੋਗਰਾਮ ਆਯੋਜਿਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਨੇ ਗੈ੍ਰਜੂਏਟ ਵਿਦਿਆਰਥੀਆਂ ਨੂੰ “ਐਕਸਜ਼ੋਰਡੀਅਮ” ਸ਼ਾਨਦਾਰ, ਯਾਦਗਾਰ, ਅਤੇ ਭਾਵਨਾਤਮਕ ਵਿਦਾਇਗੀ ਦਿੱਤੀ। ਕਾਲਜ ਪ੍ਰਬੰਧਕ ਕਮੇਟੀ ਦੇ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਪਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਅੱਗੇ ਨਵੇਂ ਅਧਿਆਏ ਲਈ ਪੇ੍ਰਰਿਤ ਕੀਤਾ। ਕਾਮਰਸ ਵਿਭਾਗ ਦੇ ਫ਼ੈਕਲਟੀ ਦੀ ਅਗਵਾਈ ਹੇਠ ਸੋਚ-ਪ੍ਰੇਰਕ ਪ੍ਰਦਰਸ਼ਨਾਂ ਦਾ ਪ੍ਰਦਰਸ਼ਨ ਕੀਤਾ।ਸਮਾਗਮ ਦੀ ਸ਼ੁਰੂਆਤ ਕੇਕ ਸੈਰਮਨੀ ਨਾਲ ਹੋਈ।ਉੇਪਰੰਤ ਵਿਭਾਗ ਦੇ ਮੁੱਖੀ ਸਹਾਇਕ ਪੋ੍ਰ. ਇਸ਼ੂ ਬਾਲਾ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਵਿਦਿਆਰਥੀਆਂ ਪ੍ਰਤੀ ਇੱਕ ਮਾਂ ਦਾ ਕਿਰਦਾਰ ਨਿਭਾਇਆ ਹੈ। ਵਿਿਦਆਰਥੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਹੋਂਸਲਾ ਅਫ਼ਜਾਈ ਕੀਤੀ।
ਇਸ ਈਵੈਂਟ ਵਿੱਚ ਹਰੇਕ ਗੈ੍ਰਜੂਏਟ ਵਿਦਿਆਰਥੀ ਨੂੰ ਵਿਅਕਤੀਗਤ ਯਾਦਗਾਰੀ ਚਿੰਨ੍ਹ ਦਿੱਤੇ ਗਏ ਜੋ ਉਹਨਾਂ ਦੁਆਰਾ ਕਾਮਰਸ ਵਿਭਾਗ ਨਾਲ ਬਣਾਏ ਗਏ ਬੰਧਨ ਦਾ ਪ੍ਰਤੀਕ ਹਨ।ਐਕਸਜ਼ੋਰਡੀਅਮ ਪੋ੍ਰਗਰਾਮ ਵਿੱਚ ਪ੍ਰਤੀਨਿਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਡਾ. ਮਮਤਾ ਅਰੋੜਾ ਨੇ ਵਿਦਿਆਰਥੀਆਂ ਦੀ ਆਪਣੀ ਪਿਆਰੀ ਸੰਸਥਾ ਪ੍ਰਤੀ ਮਨਮੋਹਕ ਯਾਦਾਂ ਦੀ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਗਿਆਨ, ਹੁਨਰ, ਯਾਦਾਂ ਨਾਲ ਲੈੱਸ ਪੋ੍ਰਗਰਾਮ ਦੀ ਅਮਿੱਟ ਛਾਪ ਛੱਡਦੇ ਹੋਏ ਪੋ੍ਰਗਰਾਮ ਲਈ ਕਾਮਰਸ ਵਿਭਾਗ ਦਾ ਧੰਨਵਾਦ ਕੀਤਾ। 3 ਸਾਲਾਂ ਦੀ ਵਧੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ ਹਰਲੀਨ ਕੌਰ ਨੇ ‘ਮਿਸ ਕਾਮਰਸ’ ਅਤੇ ਯਸ਼ ਕੁਮਾਰ ਨੇ ‘ਮਿਸਟਰ ਕਾਮਰਸ’ ਦਾ ਖ਼ਿਤਾਬ ਜਿੱਤਿਆ।ਗੁਰਸੇਵਕ ਸਿੰਘ ‘ਮਿਸਟਰ ਹੈਂਡਸਮ ਅਤੇ ਵੰਸ਼ਿਕਾ ਵੋਹਰਾ ‘ਮਿਸ ਚਾਰਮਿੰਗ ਚੁਣੇ ਗਏ।ਇਸ ਮੌਕੇ ਸਹਾਇਕ ਪੋ੍ਰ. ਗਗਨਦੀਪ ਕੌਰ, ਡਾ.ਨਰੀਪਿੰਦਰ ਕੌਰ, ਸਹਾਇਕ ਪੋ੍ਰ. ਨਵਨੀਤ ਕੌਰ, ਡਾ.ਤੇਜਿੰਦਰ ਕੌਰ, ਮਿਸ ਸੀਮਾ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਦੀ ਸਫਲਤਾ ਅਤੇ ਖੁਸ਼ੀ ਦੀ ਕਾਮਨਾ ਕੀਤੀ।