Go Back

ਬੇਲਾ ਕਾਲਜ ਵੱਲੋਂ ਆਨ-ਲਾਈਨ ਕੰਪਿਊਟਰ ਕੋਰਸ ਦੀ ਸਮਾਪਤੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕੰਪਿਊਟਰ ਵਿਭਾਗ ਵੱਲੋਂ ਵਿਿਦਆਰਥੀਆਂ ਲਈ ਇੱਕ ਮਹੀਨੇ ਦਾ ਫਰੀ ਕੰਪਿਊਟਰ ਕੋਰਸ 10 ਜੂਨ ਤੋਂ 10 ਜੁਲਾਈ 2021 ਤੱਕ ਆਨ-ਲਾਈਨ ਲਾਇਆ ਗਿਆ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਕੰਪਿਊਟਰ ਅਤੇ ਟੈਕਨਾਲੋਜੀ ਸਾਡੀ ਜਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਤੇਜੀ ਨਾਲ ਬਦਲ ਰਹੀ ਦੁਨੀਆ ਵਿੱਚ ਕੰਪਿਊਟਰ ਸਿੱਖਿਆ ਵਿਿਦਆਰਥੀਆਂ ਲਈ ਲਾਜਮੀ ਹੁਨਰ ਦੇ ਤੌਰ ਤੇ ਅਤੇ ਆਪਣੀ ਰੋਜਾਨਾ ਜਿੰਦਗੀ ਨੂੰ ਪ੍ਰਬੰਧਿਤ ਕਰਨ ਲਈ ਜਰੂਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਕੰਪਿਊਟਰ ਐਜ਼ੂਕੇਸ਼ਨ ਵਿਿਦਆਰਥੀਆਂ ਦੇ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ, ਇਸ ਲਈ ਸਮੇਂ ਦੇ ਹਾਣੀ ਬਣਨ ਲਈ ਕੰਪਿਊਟਰ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਕੰਪਿਊਟਰ ਵਿਭਾਗ ਦੇ ਮੁਖੀ ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਸ ਕੋਰਸ ਲਈ 376 ਵਿਿਦਆਰਥੀਆਂ ਨੇ ਗੂਗਲ ਫਾਰਮ ਰਾਹੀਂ ਰਜ਼ਿਸਟ੍ਰੇਸ਼ਨ ਕਰਵਾਈ। ਇਸ ਪ੍ਰੋਗਰਾਮ ਰਾਹੀਂ ਕਾਲਜ ਅਧਿਆਪਕਾਂ ਨੇ ਕੰਪਿਊਟਰ ਤੇ ਵਿੰਡੋਜ਼ ਦੇ ਬੇਸਿਕਸ, ਐਮ. ਐਸ. ਵਰਡ, ਐਕਸੈੱਲ, ਪਾਵਰ ਪੁਆਇੰਟ, ਇੰਟਰਨੈੱਟ ਸਰਫਿੰਗ ਅਤੇ ਲਾਭਦਾਇਕ ਜਾਣਕਾਰੀ, ਵਰਚੂਅਲ ਮੀਟਿੰਗ ਪਲੇਟਫਾਰਮ, ਗੂਗਲ ਸ਼ੀਟਸ, ਸਲਾਇਡ ਆਦਿ ਬਾਰੇ ਵਿਸਤ੍ਰਤ ਜਾਣਕਾਰੀ ਵਿਿਦਆਰਥੀਆਂ ਨੂੰ ਪ੍ਰਦਾਨ ਕੀਤੀ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆਂ, ਸੀਨੀਅਰ ਵਾਈਸ ਪ੍ਰਧਾਨ ਸ. ਹਰਮਿੰਦਰ ਸਿੰਘ, ਵਾਈਸ ਪ੍ਰਧਾਨ ਡਾ. ਭਾਗ ਸਿੰਘ ਬੋਲਾ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਜੁਆਇੰਟ ਸਕੱਤਰ ਸ. ਹਰਮਿੰਦਰ ਸਿੰਘ, ਮੈਂਬਰ ਸ. ਗਿਆਨ ਸਿੰਘ ਨੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਤਰਨਜੀਤ ਕੌਰ, ਸਹਾਇਕ ਪ੍ਰੋਫੈਸਰ ਇਕਬਾਲ ਸਿੰਘ, ਸਹਾਇਕ ਪ੍ਰੋਫੈਸਰ ਦਿਨੇਸ ਕੁਮਾਰ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਨੀਤੂ ਸ਼ਰਮਾ ਤੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਕੌਰ ਹਾਜ਼ਰ ਸਨ।