
ਬੇਲਾ ਕਾਲਜ ਵਿਖੇ ਇੰਗਲਿਸ਼ ਸਪੋਕਨ ਅਤੇ ਕੰਪਿਊਟਰ ਕੋਰਸ ਦੀ ਸਮਾਪਤੀ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਰਵਾਇਤੀ ਪ੍ਰੰਪਰਾ ਅਨੁਸਾਰ ਅੰਗਰੇਜੀ ਵਿਭਾਗ ਅਤੇ ਕੰਪਿਊਟਰ ਵਿਭਾਗ ਵੱਲੋਂ ਇੱਕ ਮਹੀਨੇ ਦਾ ਫਰੀ ਸਪੋਕਨ ਇੰਗਲਿਸ਼ ਅਤੇ ਬੇਸਿਕ ਕੰਪਿਊਟਰ ਕੋਰਸ ਲਗਾਇਆ ਗਿਆ। ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬਦਲਦੇ ਸਮੇਂ ਨੂੰ ਮੱਦੇ ਨਜ਼ਰ ਰੱਖਦਿਆਂ ਬੇਲਾ ਕਾਲਜ ਸਦਾ ਹੀ ਆਪਣੀ ਭੂਮਿਕਾ ਨਿਭਾਉਣ ਵਿੱਚ ਮੋਹਰੀ ਰਿਹਾ ਹੈ। ਇਹਨਾਂ ਦੋ ਫਰੀ ਕੋਰਸਾਂ ਨਾਲ ਜਿੱਥੇ ਸੰਸਥਾ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਣ ਵਿੱਚ ਕਾਮਯਾਬ ਰਹੀ ਹੈ, ਉੱਥੇ ਹੀ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿੱਚ ਆਪਣਾ ਰੋਲ ਸਾਰਥਕ ਰੂਪ ਵਿੱਚ ਨਿਭਾ ਰਹੀ ਹੈ। ਇਹਨਾਂ ਕੋਰਸਾਂ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ 97 ਦੇ ਕਰੀਬ ਵਿਿਦਆਰਥੀਆਂ ਨੇ ਰਜ਼ਿਸਟ੍ਰੇਸ਼ਨ ਕਰਵਾਈ। ਸਪੋਕਨ ਇੰਗਲਿਸ਼ ਵਿੱਚ ਅੰਗਰੇਜ਼ੀ ਵਿਆਕਰਨ, ਸਖਸ਼ੀਅਤ ਉਸਾਰੀ, ਬਾਡੀ ਲੈਂਗੂਏਜ਼, ਅੰਗਰੇਜ਼ੀ ਲਿਖਾਈ ਅਤੇ ਸਹੀ ਉਚਾਰਨ ਸਬੰਧੀ ਯੋਜਨਾਬੱਧ ਤਰੀਕੇ ਨਾਲ ਵਿਿਦਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕੰਪਿਊਟਰ ਕੋਰਸ ਵਿੱਚ ਕੰਪਿਊਟਰ ਤੇ ਵਿੰਡੋਜ਼ ਦੇ ਬੇਸਿਕਸ, ਐਮ. ਐਸ. ਵਰਡ, ਐਕਸੈੱਲ, ਪਾਵਰ ਪੁਆਇੰਟ, ਇੰਟਰਨੈੱਟ ਸਰਫਿੰਗ ਆਦਿ ਬਾਰੇ ਵਿਸਤ੍ਰਤ ਰੂਪ ਨਾਲ ਲੈਕਚਰਾਂ ਜ਼ਰੀਏ ਜਾਣਕਾਰੀ ਮੁਹੱਈਆ ਕਰਵਾਈ ਗਈ। ਕੋਰਸਾਂ ਦੇ ਸੰਪੂਰਨਤਾ ਵਾਲੇ ਦਿਨ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੋਂਗੀਆਂ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਟਾਫ ਨੂੰ ਮੁਬਾਰਕਬਾਦ ਦਿੱਤੀ ਤੇ ਵਿਿਦਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਸੰਦੀਪ ਕੌਰ, ਸਹਾਇਕ ਪ੍ਰੋਫੈਸਰ ਹਰਲੀਨ ਕੌਰ, ਸਹਾਇਕ ਪ੍ਰੋਫੈਸਰ ਤਰਨਜੀਤ ਕੌਰ, ਸਹਾਇਕ ਪ੍ਰੋਫੈਸਰ ਗਗਨਦੀਪ ਕੌਰ, ਦਿਨੇਸ ਕੁਮਾਰ, ਮਨਪ੍ਰੀਤ ਕੌਰ, ਨੀਤੂ ਸ਼ਰਮਾ, ਰੁਪਿੰਦਰ ਕੌਰ, ਸਹਾਇਕ ਪ੍ਰੋਫੈਸਰ ਕਿਰਨਦੀਪ ਕੌਰ ਹਾਜ਼ਰ ਸਨ।