
ਬੇਲਾ ਕਾਲਜ ਵਿਖੇ ਕਰਵਾਇਆ ਗਿਆ ‘ਕੱਮਫੈਸਟ 2025’
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਬੇਲਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੀ ਯੂਥ ਬ੍ਰਿਗੇਡ ਕਾਮਰਸ ਐਸ਼ੋਸੀਏਸਨ ਵੱਲੋ ‘ਕੱਮਫੈਸਟ 2025’ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਮਰਸ ਵਿਭਾਗ ਵਲੋਂ ਹਰ ਵਰੇ੍ਹ ਇਹ ਕੱਮਫੈਸਟ ਕਰਵਾਇਆ ਜਾਂਦਾ ਹੈ, ਜਿਸ ਅਧੀਨ ਵੱਖੋ-ਵੱਖਰੀਆਂ ਨਵੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸ ਅਧੀਨ ‘ਬੈਂ੍ਰਡ ਵਾਰਜ਼’ਗਤੀਵਿਧੀ ਅਧੀਨ ਅਨੇਕਾਂ ਬੈ੍ਰਂਡ ਸੰਬੰਧੀ ਜੋ ਕੱਾਮਰਸ ਖੇਤਰ ਨਾਲ ਸੰਬੰਧਿਤ ਹਨ ਬਾਰੇ ਪੈ੍ਰਜਨਟੇਸ਼ਨ ਕਰਵਾਈਆਂ ਗਈਆਂ।ਇਸ ਮੌਕੇ ਬਿਜ਼ਨਸ ਪਲੈਨਜ਼ ਗਤੀਵਿਧੀ ਵਿਚ ਵਿਿਦਆਰਥੀਆਂ ਨੇ ਆਪਣੇ ਲੋਕਲ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ ਬਿਜ਼ਨਸ ਆਦਿ ਸੰਬੰਧੀ ਆਪਣੇ ਆਈਡੀਆ ਸਾਂਝੇ ਕੀਤੇ ਅਤੇ ਆਪਣੇ ਆਈਡੀਆ ਸੰਬੰਧੀ ਪੂਰਨ ਜਾਣਕਾਰੀ ਵਿਭਾਗ ਵਿਚ ਸਬਮਿਟ ਕੀਤੀ।ਇਸ ਤੋਂ ਬਿਨਾਂ ਐਡ ਸੈਲਫ਼ੀ,ਇੰਸਪਾਇਰਿੰਗ ਵੱਨਜ਼,ਮਾਡਲ ਮੇਕਿੰਗ,ਪੋਸਟਰ ਮੇਕਿੰਗ,ਕੁਇਜ਼ ਆਦਿ ਵੀ ਕਰਵਾਏ ਗਏ।ਵਿਭਾਗ ਦੇ ਲਗਭਗ ਸਭ ਵਿਿਦਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿਚ ਹਿੱਸਾ ਲਿਆ।ਇਹ ਫ਼ੈਸਟ ਵਿਭਾਗ ਮੁਖੀ ਪ੍ਰੋ.ਈਸ਼ੂ ਬਾਲਾ ਦੀ ਅਗਵਾਈ ਅਧੀਨ ਸਮੂਹ ਸਟਾਫ਼ ਦੇ ਸਹਿਯੋਗ ਨਾਲ ਨੇਪੜੇ ਚੜਿਆ।ਇਸ ਮੌਕੇ ਕਰਵਾਈਆਂ ਗਤੀਵਿਧੀਆਂ ਵਿਚ ਪ੍ਰੋ.ਗੁਰਲਾਲ ਸਿੰਘ, ਪ੍ਰੋ.ਰਾਕੇਸ਼ ਜੋਸ਼ੀ,ਡਾ.ਅਣਖ ਸਿੰਘ,ਡਾ. ਸੁਰੇਸ਼,ਪੋ੍ਰ.ਗਗਨਦੀਪ ਕੌਰ,ਪ੍ਰੋ.ਮਨਪ੍ਰੀਤ ਕੌਰ ਨੇ ਜੱਜਮਂੈਟ ਦੀ ਭੂਮਿਕਾ ਨਿਭਾਈ।ਜੇਤੂ ਵਿਿਦਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਪੋ੍ਰ.ਗਗਨਦੀਪ ਕੌਰ,ਡਾ.ਨਰਿਪਇੰਦਰ ਕੌਰ,ਪ੍ਰੋ.ਨਵਨੀਤ ਕੌਰ ਅਤੇ ਪ੍ਰੋ.ਇੰਦਰਪਾਲ ਕੌਰ ਹਾਜ਼ਰ ਸਨ।