Go Back

ਬੇਲਾ ਕਾਲਜ ਵਿਖੇ ਕਾਮਰਸ ਵਿਭਾਗ ਵੱਲੋਂ ਕੱਮਫੈਸਟ 2024 ਕਰਵਾਇਆ ਗਿਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਕੱਾਮਫੈਸਟ 2024 ਕਰਵਾਇਆ ਗਿਆ।ਇਸ ਦਾ ਮੁੱਖ ਥੀਮ “ਡਿਜ਼ੀਟਲ ਟਰਾਂਸਫੋਰਮੇਸ਼ਨ” ਸੀ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਪੋ੍ਰ. ਇਸ਼ੂ ਬਾਲਾ ਨੇ ਦੱਸਿਆ ਕਿ ਇਸ ਪੋ੍ਰਗਰਾਮ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਕੁਇਜ਼, ਵਿਜੂਅਲ ਕਹਾਣੀਆਂ, ਫੋਟੋਗ੍ਰਾਫੀ, ਕੈਪਸ਼ਨ ਲੇਖਣ, ਮਾਡਲ ਮੇਕਿੰਗ, ਡਿਜ਼ੀਟਲ ਕੋਲਾਜ ਮੇਕਿੰਗ ਆਦਿ ਕੁਆਰਡੀਨੇਟਰ ਡਾ. ਨਿਰਪਇੰਦਰ ਕੌਰ ਦੀ ਸੁਯੋਗ ਦੇਖ-ਰੇਖ ਹੇਠ ਕਰਵਾਈਆਂ ਗਈਆਂ।ਇਸ ਮੌਕੇ ਵਿਭਾਗ ਵੱਲੋਂ ਕਾਮਰਸ ਮੈਗਜ਼ੀਨ “ਇਨਸਾਈਟਫੁੱਲ ਮਾਂਈਡਜ਼” ਵੀ ਰਿਲੀਜ਼ ਕੀਤਾ ਗਿਆ।ਇਸ ਫੈਸਟ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਉਹਨਾਂ ਦੀ ਰੁਚੀ ਅਨੁਸਾਰ ਵੱਖੋ-ਵੱਖਰੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਸੀ ਤਾਂ ਜੋ ਉਹਨਾਂ ਨੂੰ ਸਹਿ-ਵਿੱਦਿਅਕ ਗਤੀਵਿਧੀਆਂ ਦੀ ਅਹਿਮੀਅਤ ਸਮਝਾਈ ਜਾ ਸਕੇ।ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰੇ ਹੀ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਹੋਰ ਗੁਣਾਂ ਨੂੰ ਪਛਾਨਣ ਅਤੇ ਉਹਨਾਂ ਨੂੰ ਖੁਦ ਨੂੰ ਜ਼ਿਹਨੀ ਤੌਰ ਤੇ ਤਰੋ-ਤਾਜ਼ਾ ਰੱਖਣ ਲਈ ਇਹਨਾਂ ਤੇ ਮਿਹਨਤ ਕਰਨ ਲਈ ਪੇ੍ਰਰਿਆ।ਇਸ ਫੈਸਟ ਦੇ ਅਖ਼ੀਰ ਵਿੱਚ ਸਾਰੇ ਹੀ ਜੇਤੂ ਵਿਿਦਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਵਿਭਾਗ ਮੁਖੀ ਪੋ੍ਰ. ਇਸ਼ੂ ਬਾਲਾ ਨੇ ਸਾਰੇ ਹੀ ਪ੍ਰਤੀਭਾਗੀਆਂ ਦਾ ਪੂਰੇ ਹੁਲਾਸ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਹੱਲਾਸ਼ੇਰੀ ਦਿੱਤੀ।ਇਸ ਮੌਕੇ ਪੋ੍ਰ. ਗਗਨਦੀਪ ਕੌਰ, ਪੋ੍ਰ. ਨਵਨੀਤ ਕੌਰ ਅਤੇ ਸਾਰੇ ਵਿਿਦਆਰਥੀ ਹਾਜ਼ਰ ਸਨ।