
ਬੇਲਾ ਕਾਲਜ ਵਿਖੇ ਮਨਾਇਆ ਗਿਆ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਹ ਦਿਵਸ ਕਿਸੇ ਵੀ ਮੁਲਕ ਦੇ ਵਸਨੀਕਾਂ ਲਈ ਆਪਣੀ ਮਾਤ ਭਾਸ਼ਾ ਨੂੰ ਸਿਜ਼ਦਾ ਕਰਨ ਦਾ ਵਡਮੁੱਲਾ ਮੌਕਾ ਹੁੰਦਾ ਹੈ। ਅਜੋਕੇ ਮਸ਼ੀਨੀ ਯੁੱਗ ਦੇ ਡਿਜ਼ੀਟਲ ਦੌਰ ਵਿੱਚ ਹੋਰ ਭਾਸ਼ਾਵਾਂ ਦਾ ਗਿਆਨ ਹੋਣਾ ਜਿੰਨਾ ਜਰੂਰੀ ਹੈ, ਉੱਨਾਂ ਹੀ ਮਾਤ ਭਾਸ਼ਾ ਪ੍ਰਤੀ ਸੰਜ਼ੀਦਾ ਹੋਣਾ ਵੀ ਜਰੂਰੀ ਹੈ। ਬੇਲਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਇਸ ਮੌਕੇ ਵੱਖੋ-ਵੱਖਰੀਆਂ ਗਤੀਵਿਧੀਆਂ ਜਿਵੇਂ ਕਿ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਲੇਖਣ ਮੁਕਾਬਲੇ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਮਾਤ ਭਾਸ਼ਾ ਦਿਵਸ ਮਨਾਉਣਾ ਯੂਨੈਸਕੋ ਵੱਲੋਂ ਕੀਤਾ ਬੇਹੱਦ ਵਡਮੁੱਲਾ ਉਪਰਾਲਾ ਹੈ। ਇਸ ਵਰ੍ਹੇ ਦੇ ਥੀਮ ‘ਬਹੁਭਾਸ਼ੀ ਸਿੱਖਣ ਲਈ ਤਕਨਾਲੋਜੀ ਦੀ ਵਰਤੋਂ ਕਰਨਾ: ਚੁਣੌਤੀਆਂ ਅਤੇ ਮੌਕੇ’ ਹੈ। ਜਿਸ ਦੇ ਤਹਿਤ ਵੱਖੋ ਵੱਖਰੀਆਂ ਭਾਸ਼ਵਾਂ ਨੂੰ ਸਹੀ ਨੁਮਾਇੰਦਗੀ ਦਿਵਾਉਣ ਦੇ ਯਤਨ ਕੀਤੇ ਜਾ ਸਕਦੇ ਹਨ। ਡਾ. ਸ਼ਾਹੀ ਨੇ ਵਿਿਦਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮਾਂ ਦੇ ਦੁੱਧ ਦੇ ਨਾਲ਼ ਗੁੜਤੀ ਦੇ ਰੂਪ ਵਿੱਚ ਮਿਲੀ ਪੰਜਾਬੀ ਨੂੰ ਸਿੱਖਣਾ, ਸਾਂਭਣਾ ਅਤੇ ਪ੍ਰਫੁੱਲਤ ਕਰਨਾ ਹਰੇਕ ਪੰਜਾਬੀ ਦੇ ਹਿੱਸੇ ਦਾ ਕਾਰਜ ਹੈ ਜੋ ਸਭ ਨੂੰ ਤਨਦੇਹੀ ਨਾਲ਼ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਵਿਿਦਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ਼ ਜੁੜਨ ਲਈ ਪ੍ਰੇਰਿਆ ਗਿਆ ਅਤੇ ਨਾਲ਼ ਹੀ ਆਪਣੀ ਬੋਲੀ ਨੂੰ ਆਪਣੇ ਅਸਤਿਤੱਵ ਦੀ ਉਸਾਰੀ ਵਿੱਚ ਨਿਭਾਈ ਜਾਂਦੀ ਅਹਿਮ ਭੂਮਿਕਾ ਨੂੰ ਪਛਾਣਨ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਡਾ. ਸੰਦੀਪ ਕੌਰ, ਸਹਾਇਕ ਪ੍ਰੋ. ਗਗਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।